ਫਲੈਕਸੀ ਬੈਨਰ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ 4 ਲੋਕਾਂ ਦੀ ਮੌਤ, CM ਨੇ ਜਤਾਇਆ ਸੋਗ
Monday, Nov 04, 2024 - 12:17 PM (IST)
ਤੜੀਪਾਰੂ (ਭਾਸ਼ਾ)- ਸੋਮਵਾਰ ਨੂੰ ਇਕ ਸਮਾਜ ਸੁਧਾਰਕ ਦੀ ਮੂਰਤੀ ਦੇ ਆਲੇ-ਦੁਆਲੇ ਫਲੈਕਸੀ ਬੈਨਰ ਬੰਨ੍ਹਦੇ ਸਮੇਂ ਚਾਰ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਟਨਾ ਸੋਮਵਾਰ ਨੂੰ ਸਵੇਰੇ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਤੜੀਪਾਰੂ ਪਿੰਡ 'ਚ ਵਾਪਰੀ। ਇਕ ਅਧਿਕਾਰਤ ਬਿਆਨ ਅਨੁਸਾਰ, ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸਮਾਜ ਸੁਧਾਰਕ ਸਰਦਾਰ ਸਰਵਰਾਏ ਪਾਪੰਨਾ ਗੌੜ ਦੀ ਮੂਰਤੀ ਦੇ ਉਦਘਾਟਨ ਦੀ ਵਿਵਸਥਾ ਦੌਰਾਨ ਕਰੰਟ ਲੱਗਣ ਨਾਲ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਘਟਨਾ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ।
ਮੁੱਖ ਮੰਤਰੀ ਅਧਿਕਾਰੀਆਂ ਨੂੰ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਤਨੁਕੁ ਸਥਿਤ ਹਸਪਤਾਲ 'ਚ ਇਲਾਜ ਕਰਵਾ ਰਹੇ ਜ਼ਖ਼ਮੀਆਂ ਲਈ ਬਿਹਤਰ ਇਲਾਜ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ। ਨਾਇਡੂ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਲਈ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8