150 ਫੁੱਟ ਡੂੰਘੇ ਬੋਰਵੈੱਲ ''ਚ ਡਿੱਗਿਆ 5 ਸਾਲ ਦਾ ਬੱਚਾ, ਬਚਾਅ ਮੁਹਿੰਮ ਜਾਰੀ

Monday, Jun 14, 2021 - 02:58 PM (IST)

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਦੇ ਧਰੀਆਈ ਪਿੰਡ 'ਚ ਸੋਮਵਾਰ ਨੂੰ ਖੇਡਦੇ ਸਮੇਂ 5 ਸਾਲਾ ਇਕ ਬੱਚਾ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਬੱਚੇ ਨੂੰ ਕੱਢਣ  ਲਈ ਬਚਾਅ ਮੁਹਿੰਮ ਜਾਰੀ ਹੈ। ਥਾਣਾ ਇੰਚਾਰਜ ਸੂਰਜ ਪ੍ਰਸਾਦ ਨੇ ਦੱਸਿਆ ਕਿ ਸਵੇਰੇ 8.30 ਵਜੇ ਇਹ ਘਟਨਾ ਆਗਰਾ (ਗ੍ਰਾਮੀਣ) ਦੇ ਫਤਿਹਾਬਾਦ ਦੇ ਨਿਬੋਹਰਾ ਥਾਣੇ ਅਧੀਨ ਪਿੰਡ 'ਚ ਹੋਈ। ਬੱਚੇ ਦੀ ਗਤਿਵਿਧੀ ਦਾ ਪਤਾ ਲੱਗਾ ਹੈ ਅਤੇ ਉਹ ਜਵਾਬ ਵੀ ਦੇ ਰਿਹਾ ਹੈ।

PunjabKesariਉਨ੍ਹਾਂ ਕਿਹਾ,''ਘਟਨਾ ਬਾਰੇ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।'' ਇਕ ਚਸ਼ਮਦੀਦ ਨੇ ਦੱਸਿਆ ਕਿ ਬੱਚਾ ਉਸੇ ਬੋਰਵੈੱਲ 'ਚ ਡਿੱਗ ਗਿਆ, ਜਿਸ ਨੂੰ ਉਸ ਦੇ ਪਿਤਾ ਛੋਟੇਲਾਲ ਨੇ ਬਣਵਾਇਆ ਸੀ। ਪਿੰਡ ਵਾਸੀ ਨੇ ਦੱਸਿਆ,''ਅਸੀਂ ਬੋਰਵੈੱਲ 'ਚ ਇਕ ਰੱਸੀ ਸੁੱਟੀ ਹੈ, ਜਿਸ ਨੂੰ ਬੱਚੇ ਨੇ ਫੜ ਲਿਆ ਅਤੇ ਉਸ ਦੀ ਆਵਾਜ਼ ਵੀ ਆ ਰਹੀ ਹੈ।'' ਦੇਸ਼ ਭਰ 'ਚ ਬੋਰਵੈੱਲ 'ਚ ਬੱਚਿਆਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ। ਇਸ ਦੇ ਬਾਵਜੂਦ ਲੋਕ ਇਸ ਤੋਂ ਸਬਕ ਨਹੀਂ ਲੈ ਰਹੇ ਹਨ। ਅੱਜ ਵੀ ਕਈ ਖੇਤਰਾਂ 'ਚ ਬੋਰਵੈੱਲ ਖੁੱਲ੍ਹੇ ਪਏ ਹਨ।


DIsha

Content Editor

Related News