5 ਸਾਲ ਦਾ ਇਹ ''ਗੂਗਲ ਬੁਆਏ'' ਬਣਿਆ ਹੋਰ ਬੱਚਿਆਂ ਲਈ ਮਿਸਾਲ (ਦੇਖੋ ਤਸਵੀਰਾਂ)

10/06/2015 2:35:51 PM

ਮੇਰਠ- ਇੱਥੋਂ ਦਾ ਰਹਿਣ ਵਾਲਾ 5 ਸਾਲਾ ਅਣਮੋਲ ਸਵਾਮੀ ਮੁਸ਼ਕਲ ਤੋਂ ਮੁਸ਼ਕਲ ਸਵਾਲਾਂ ਦੇ ਜਵਾਬ ਬਹੁਤ ਆਸਾਨੀ ਨਾਲ ਦੇ ਦਿੰਦਾ ਹੈ। ਅਣਮੋਲ ਦੀ ਇਸੇ ਖਾਸੀਅਤ ਨੂੰ ਦੇਖਦੇ ਹੋਏ ਲੋਕਾਂ ਨੇ ਉਸ ਨੂੰ ''ਗੂਗਲ ਬੁਆਏ'' ਕਹਿਣਾ ਸ਼ੁਰੂ ਕਰ ਦਿੱਤਾ। ਮੇਰਠ ਦੇ ਗਾਂਧੀਨਗਰ ਕਾਲੋਨੀ ''ਚ ਰਹਿਣ ਵਾਲੇ ਇਸ ਬੱਚੇ ਨੂੰ ਦੁਨੀਆ ਦੇ ਹਰ ਦੇਸ਼ ਦੀ ਰਾਜਧਾਨੀ ਦਾ ਨਾਂ ਯਾਦ ਹੈ। ਕਦੇ ਇਸ ਬੱਚੇ ਦੇ ਮਾਤਾ-ਪਿਤਾ ਇਸ ਦੇ ਨਾ ਬੋਲਣ ਕਾਰਨ ਪਰੇਸ਼ਾਨ ਹੋ ਗਏ ਸਨ। ਦਰਅਸਲ, ਅਣਮੋਲ 3 ਸਾਲ ਦੀ ਉਮਰ ਤੱਕ ਕੁਝ ਵੀ ਬੋਲਣ ''ਚ ਅਸਮਰੱਥ ਸੀ।
ਡਾਕਟਰ ਨੇ ਅਣਮੋਲ ਦੇ ਮਾਤਾ-ਪਿਤਾ ਨੂੰ ਉਸ ਨੂੰ ਸਕੂਲ ''ਚ ਦਾਖਲਾ ਦੇਣ ਨੂੰ ਕਿਹਾ ਤਾਂ ਕਿ ਉਹ ਬੱਚਿਆਂ ਦੇ ਵਿਚ ਰਹਿ ਕੇ ਕੁਝ ਸਿੱਖ ਸਕੇ। ਜਲਦ ਹੀ ਸਕੂਲ ''ਚ ਅਣਮੋਲ ਨੇ ਬੋਲਣਾ ਸਿੱਖ ਲਿਆ। ਅਣਮੋਲ ਦੀ ਮਾਂ ਰਚਨਾ ਸਵਾਮੀ ਨੇ ਦੱਸਿਆ ਕਿ ਇਕ ਦਿਨ ਜਦੋਂ ਉਹ ਆਪਣੀ ਵੱਡੀ ਬੇਟੀ ਨੂੰ ਜਨਰਲ ਨਾਲੇਜ ਦੇ ਕੁਝ ਸਵਾਲ ਯਾਦ ਕਰਵਾ ਰਹੀ ਸੀ ਤਾਂ ਅਣਮੋਲ ਵੀ ਉਸ ਨੂੰ ਸੁਣ ਰਿਹਾ ਸੀ। ਦੂਜੇ ਦਿਨ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਤੋਂ ਉਹੀ ਸਵਾਲ ਪੁੱਛੇ ਤਾਂ ਛੋਟਾ ਅਣਮੋਲ ਉਨ੍ਹਾਂ ਦੇ ਜਵਾਬ ਦੇਣ ਲੱਗਾ। ਇਸ ''ਤੇ ਉਹ ਅਣਮੋਲ ਦੀ ਮੇਮੈਰੀ ਪਾਵਰ ਨਾਲ ਹੈਰਾਨ ਰਹਿ ਗਈ। ਫਰਵਰੀ 2014 ''ਚ ਅਣਮੋਲ ਨੂੰ ''ਗੂਗਲ ਬੁਆਏ'' ਦਾ ਟਾਈਟਲ ਮੇਰਠ ਦੇ ਇਕ ਸਕੂਲ ਨੇ ਦਿੱਤਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News