ਜਾਦੂ-ਟੂਣੇ ਦੇ ਸ਼ੱਕ ''ਚ ਔਰਤਾਂ ਸਮੇਤ 5 ਲੋਕਾਂ ਦਾ ਕੁੱਟ-ਕੁੱਟ ਕੇ ਕਤਲ

Sunday, Sep 15, 2024 - 05:30 PM (IST)

ਜਾਦੂ-ਟੂਣੇ ਦੇ ਸ਼ੱਕ ''ਚ ਔਰਤਾਂ ਸਮੇਤ 5 ਲੋਕਾਂ ਦਾ ਕੁੱਟ-ਕੁੱਟ ਕੇ ਕਤਲ

ਸੁਕਮਾ- ਛੱਤੀਸਗੜ੍ਹ ਦੇ ਆਦਿਵਾਸੀ ਬਹੁਲ ਸੁਕਮਾ ਜ਼ਿਲ੍ਹੇ ਦੇ ਇਕ ਪਿੰਡ 'ਚ ਐਤਵਾਰ ਨੂੰ ਜਾਦੂ-ਟੂਣਾ ਕਰਨ ਦੇ ਸ਼ੱਕ 'ਚ ਦੋ ਜੋੜਿਆਂ ਅਤੇ ਇਕ ਔਰਤ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਤਲ ਦੇ ਸਬੰਧ 'ਚ ਇਕੋ ਪਿੰਡ ਦੇ 5 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੋਂਟਾ ਥਾਣਾ ਖੇਤਰ ਦੇ ਇਕਤਲ ਪਿੰਡ 'ਚ ਵਾਪਰੀ। ਪੀੜਤਾਂ ਦੀ ਪਛਾਣ ਮੌਸਮ ਕੰਨਾ (34), ਉਸ ਦੀ ਪਤਨੀ ਮੌਸਮ ਬੀਰੀ, ਮੌਸਮ ਬੁੱਚਾ (34), ਉਸ ਦੀ ਪਤਨੀ ਮੌਸਮ ਆਰਜ਼ੂ (32) ਅਤੇ ਇਕ ਹੋਰ ਔਰਤ ਕਰਕਾ ਲੱਛੀ (43) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਿਰਾਸਤ 'ਚ ਲਏ ਗਏ ਮੁਲਜ਼ਮਾਂ ਵਿਚ ਸਵਲਾਮ ਰਾਜੇਸ਼ (21), ਸਵਲਾਮ ਹਿੜਮਾ, ਕਰਮ ਸਤਿਅਮ (35), ਕੁੰਜਮ ਮੁਕੇਸ਼ (28) ਅਤੇ ਪੋਡੀਆਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।


author

Tanu

Content Editor

Related News