ਖੂਹ ਅੰਦਰ ਜ਼ਹਿਰੀਲੀ ਗੈਸ ਦੀ ਲਪੇਟ ''ਚ ਆਉਣ ਨਾਲ 3 ਭਰਾਵਾਂ ਸਮੇਤ ਪੰਜ ਦੀ ਮੌਤ

Thursday, Jun 09, 2022 - 11:39 AM (IST)

ਖੂਹ ਅੰਦਰ ਜ਼ਹਿਰੀਲੀ ਗੈਸ ਦੀ ਲਪੇਟ ''ਚ ਆਉਣ ਨਾਲ 3 ਭਰਾਵਾਂ ਸਮੇਤ ਪੰਜ ਦੀ ਮੌਤ

ਬਾਲਾਟਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬਾਲਾਟਾਲ ਜ਼ਿਲ੍ਹੇ ਦੇ ਇਕ ਪਿੰਡ 'ਚ ਬੁੱਧਵਾਰ ਨੂੰ ਇਕ ਖੂਹ ਦੀ ਸਫ਼ਾਈ ਦੌਰਾਨ ਕਥਿਤ ਤੌਰ 'ਤੇ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਤਿੰਨ ਭਰਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਨੇ ਸਾਹ ਲੈਣ 'ਚ ਤਕਲੀਫ਼ ਹੋਣ ਦੀ ਸ਼ਿਕਾਇਤ ਕੀਤੀ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਵਿਜੇ ਡਾਵਰ ਨੇ ਦੱਸਿਆ ਕਿ ਕੁਦਾਨ ਪਿੰਡ 'ਚ ਦੁਪਹਿਰ ਕਰੀਬ 3 ਵਜੇ ਸ਼ੁਰੂਆਤ 'ਚ 2 ਲੋਕ ਖੂਹ ਦੀ ਸਫ਼ਾਈ ਕਰਨ ਲਈ ਉਸ 'ਚ ਉਤਰੇ ਸਨ, ਜਦੋਂ ਉਹ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਏ ਤਾਂ ਖੂਹ ਦੇ ਮਾਲਕ ਪੁਨੀਤ ਖਰਚੰਦੇ ਅਤੇ ਹੋਰ ਤਿੰਨ ਲੋਕ ਇਹ ਦੇਖਣ ਲਈ ਖੂਹ 'ਚ ਉਤਰੇ ਕਿ ਹੇਠਾਂ ਕੀ ਹੋਇਆ। ਉਨ੍ਹਾਂ ਕਿਹਾ ਕਿ ਖੂਹ 'ਚ 5 ਲੋਕਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਸਾਹ ਲੈਣ 'ਚ ਕਠਿਨਾਈ ਹੋਣ ਦੀ ਸ਼ਿਕਾਇਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ 5 ਮ੍ਰਿਤਕਾਂ ਦੀ ਪਛਾਣ ਤਾਮੇਸ਼ਵਰ ਬੇਲਸਰੇ (20), ਪੁਨੀਤ ਖੁਰਚੰਦੇ (32), ਪਨੂੰ ਖੁਰਚੰਦੇ (30), ਮਨੂੰ ਖੁਰਚੰਦੇ (27) ਅਤੇ ਤੇਜਲਾਲ ਮਰਕਾਮ (32) ਵਜੋਂ ਹੋਈ ਹੈ। ਲਾਸ਼ਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਖੂਹ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਪਲਕ ਖੁਰਚੰਦੇ ਕਿਸੇ ਤਰ੍ਹਾਂ ਬਚ ਗਿਆ ਅਤੇ ਉਸ ਨੇ ਸਾਹ ਲੈਣ 'ਚ ਕਠਿਨਾਈ ਹੋਣ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਚਸ਼ਮਦੀਦਾਂ ਨੇ ਦੱਸਿਆ ਕਿ ਮੌਕੇ 'ਤੇ ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ 'ਤੇ ਨਾਰਾਜ਼ ਪਿੰਡ ਵਾਸੀਆਂ ਵਿਰੋਧ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਅਧਿਕਾਰੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਤੁਰੰਤ ਮਦਦ ਵਜੋਂ 20 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ।


author

DIsha

Content Editor

Related News