ਭਾਜਪਾ-ਕਾਂਗਰਸ ਦੇ 5 ਸਾਂਸਦਾਂ ਨੇ ਦਿੱਤਾ ਅਸਤੀਫਾ
Thursday, Dec 27, 2018 - 05:26 PM (IST)

ਨਵੀਂ ਦਿੱਲੀ-3 ਸੂਬਿਆਂ 'ਚ ਹੋਏ ਵਿਧਾਨ ਸਭਾ ਚੋਣਾਂ 'ਚ ਆਪਣੇ-ਆਪਣੇ ਖੇਤਰਾਂ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ 5 ਸਾਂਸਦਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ 'ਚ ਬੀ. ਜੇ. ਪੀ ਦੇ 3 ਅਤੇ ਕਾਂਗਰਸ ਦੇ 2 ਸਾਂਸਦ ਸ਼ਾਮਿਲ ਹਨ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਾਰੇ 5 ਸਾਂਸਦਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।
ਇਸ ਸਾਲ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਈਆ, ਜਿਸ 'ਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ।ਇਨ੍ਹਾਂ ਚੋਣਾਂ 'ਚ 5 ਸਾਂਸਦਾਂ ਨੇ ਵਿਧਾਇਕ ਦੇ ਤੌਰ 'ਤੇ ਚੋਣਾਂ ਲੜੀਆ ਸੀ, ਜਿਸ 'ਚ ਮੱਧ ਪ੍ਰਦੇਸ਼ ਤੋਂ ਬੀ. ਜੇ. ਪੀ. ਨਾਗੇਂਦਰ ਸਿੰਘ ਅਤੇ ਮਨੋਹਰ ਊਤਵਾਲ ਨੇ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਤੋਂ ਰਘੂ ਸ਼ਰਮਾ ਰਾਜਸਥਾਨ ਤੋਂ ਅਤੇ ਤਾਮਰਧਵਜ ਸਾਹੂ ਛੱਤੀਸਗੜ੍ਹ ਤੋਂ ਵਿਧਾਇਕ ਚੁਣੇ ਗਏ ਹਨ। ਬੀ. ਜੇ. ਪੀ. ਦੇ ਨਜ਼ਦੀਕ ਹਰੀਸ਼ ਚੰਦਰ ਮੀਣਾ ਰਾਜਸਥਾਨ ਦੇ ਦੌਸਾ ਤੋਂ ਸਾਂਸਦ ਚੁਣੇ ਗਏ ਸੀ ਪਰ ਉਹ ਬਾਅਦ 'ਚ ਕਾਂਗਰਸ 'ਚ ਸ਼ਾਮਿਲ ਹੋ ਗਏ।