ਆਂਧਰਾ ਪ੍ਰਦੇਸ਼ ''ਚ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

Sunday, Mar 13, 2022 - 02:26 PM (IST)

ਆਂਧਰਾ ਪ੍ਰਦੇਸ਼ ''ਚ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਵਿਜੇਵਾੜਾ (ਵਾਰਤਾ)- ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ 'ਚ ਵਿਜੇਵਾੜਾ-ਹੈਦਰਾਬਾਦ ਰਾਸ਼ਟਰੀ ਰਾਜਮਾਰਗ 'ਤੇ ਐਤਵਾਰ ਨੂੰ ਇਕ ਕਾਰ ਦੇ ਪੁਲੀਆ ਨਾਲ ਟਕਰਾਉਣ ਕਾਰਨ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 6 ਮਹੀਨੇ ਦਾ ਸ਼ਿਸ਼ੂ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਹੈਦਰਾਬਾਦ ਦੇ ਹੁਡਾ ਕਾਲੋਨੀ ਵਾਸੀ ਪਰਿਵਾਰ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਇਕ ਕਾਰ ਤੋਂ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਜੰਗਾਰੈੱਡੀਗੁਡੇਮ ਜਾ ਰਿਹਾ ਸੀ।

ਉਨ੍ਹਾਂ ਦੀ ਪਛਾਣ ਕੁਟੁੰਬਾ ਰਾਵ, ਉਨ੍ਹਾਂ ਦੀ ਪਤਨੀ ਮਰਤੰਮਾ, ਸ਼ਾਂਤੀ, ਇੰਦਰਾ ਅਤੇ 6 ਮਹੀਨੇ ਦੇ ਪ੍ਰਿੰਸ ਦੇ ਤੌਰ 'ਤੇ ਕੀਤੀ ਗਈ ਹੈ। ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਕਾਰ ਡਰਾਈਵਰ ਨੂੰ ਜਗਯਪੇਟਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਸਰਕਾਰੀ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।


author

DIsha

Content Editor

Related News