ਹਰਿਆਣਾ ''ਚ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ

Wednesday, Sep 28, 2022 - 06:46 PM (IST)

ਹਰਿਆਣਾ ''ਚ ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ

ਰੇਵਾੜੀ (ਭਾਸ਼ਾ)- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਦਿੱਲੀ-ਜੈਪੁਰ ਰਾਜਮਾਰਗ 'ਤੇ ਬੁੱਧਵਾਰ ਨੂੰ ਇਕ ਕਾਰ ਅਤੇ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਜਾਣਕਾਰੀ ਦਿੱਤੀ। ਇੱਥੇ ਸਲਾਵਾਸ ਕਟ ਕੋਲ ਹੋਏ ਹਾਦਸੇ 'ਚ 11 ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਟਰਾਮਾ ਸੈਂਟਰ ਲਿਜਾਇਆ ਗਿਆ। ਕਾਰ ਦਿੱਲੀ ਤੋਂ ਜੈਪੁਰ ਜਾ ਰਹੀ ਸੀ, ਉਦੋਂ ਡਰਾਈਵਰ ਨੂੰ ਕੰਟਰੋਲ ਗੁਆ ਦਿੱਤਾ। 

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਲਖੀਮਪੁਰ ਖੀਰੀ 'ਚ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ

ਇਕ ਚਸ਼ਮਦੀਦ ਰਾਜ ਕੁਮਾਰ ਨੇ ਕਿਹਾ,''ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਹਵਾ 'ਚ ਉਛਲ ਗਈ। ਬੱਸ ਯਾਤਰੀਆਂ ਨਾਲ ਭਰੀ ਹੋਈ ਸੀ ਅਤੇ ਟੱਕਰ ਤੋਂ ਬਾਅਦ ਪਲਟ ਗਈ।'' ਇਸ ਹਾਦਸੇ 'ਚ ਜੈਪੁਰ ਤੋਂ ਦਿੱਲੀ ਕੈਰੀਜਵੇ 'ਤੇ 40 ਮਿੰਟ ਦਾ ਟਰੈਫਿਕ ਜਾਮ ਹੋ ਗਿਆ। ਬਾਅਦ 'ਚ ਪਲਟੀ ਬੱਸ ਨੂੰ ਕ੍ਰੇਨ ਨਾਲ ਚੁੱਕ ਲਿਆ ਗਿਆ ਅਤੇ ਆਵਾਜਾਈ ਆਮ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮਹੇਸ਼ (23), ਸਚਿਨ (25), ਸੋਨੂੰ (24), ਕਪਿਲ (20), ਨਿਤੇਸ਼ (21) ਵਜੋਂ ਹੋਈ ਹੈ। ਸਾਰੇ ਰੇਵਾੜੀ ਜ਼ਿਲ੍ਹੇ ਦੇ ਲਧੁਵਾਸ ਪਿੰਡ ਦੇ ਰਹਿਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਯਾਤਰੀ ਦਿੱਲੀ, ਝੱਜਰ ਅਤੇ ਅਲਵਰ ਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News