ਤਾਮਿਲਨਾਡੂ ''ਚ ਗੈਸ ਸਿਲੰਡਰ ਫਟਣ ਨਾਲ ਪੰਜ ਮਜ਼ਦੂਰ ਜਖ਼ਮੀ

Thursday, Dec 30, 2021 - 02:49 AM (IST)

ਤਾਮਿਲਨਾਡੂ ''ਚ ਗੈਸ ਸਿਲੰਡਰ ਫਟਣ ਨਾਲ ਪੰਜ ਮਜ਼ਦੂਰ ਜਖ਼ਮੀ

ਚੇਨਈ - ਵੇਲਡਿੰਗ ਲਈ ਇਸਤੇਮਾਲ ਕੀਤੇ ਜਾਣ ਵਾਲੇ ਇੱਕ ਗੈਸ ਸਿਲੰਡਰ ਵਿੱਚ ਬੁੱਧਵਾਰ ਨੂੰ ਇੱਥੇ ਵਿਸਫੋਟ ਹੋਣ ਨਾਲ ਘੱਟ ਤੋਂ ਘੱਟ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇੱਕ ਦੀ ਸਥਿਤੀ ਗੰਭੀਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।  ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੁੱਝ ਮਜ਼ਦੂਰ ਇੱਥੇ ਇੱਕ ਅਪਾਰਟਮੈਂਟ ਵਿੱਚ ਮੁਰੰਮਤ ਦਾ ਕੰਮ ਕਰ ਰਹੇ ਸਨ। ਉਨ੍ਹਾਂ ਵਿਚੋਂ ਕੁੱਝ ਪ੍ਰਵਾਸੀ ਮਜ਼ਦੂਰ ਸਨ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਮਜ਼ਦੂਰ ਨੂੰ ਕਿਲਪਾਕ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਗੰਭੀਰ ਰੂਪ ਨਾਲ ਜ਼ਖ਼ਮੀ ਮਜ਼ਦੂਰ 60 ਫ਼ੀਸਦੀ ਤੋਂ ਜ਼ਿਆਦਾ ਸੜ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News