ਯਾਰ ਹੀ ਕਰ ਗਏ ''''ਯਾਰ-ਮਾਰ''''! ਜਨਮਦਿਨ ਮਨਾਉੋਣ ਦੇ ਬਹਾਨੇ ਪਹਿਲਾਂ ਸੱਦਿਆ, ਫਿਰ ਲਾ ''ਤੀ ਮੁੰਡੇ ਨੂੰ ਅੱਗ
Wednesday, Nov 26, 2025 - 02:11 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਿਨੋਬਾ ਭਾਵੇ ਪੁਲਸ ਥਾਣਾ ਖੇਤਰ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਘਿਨਾਉਣੀ ਘਟਨਾ ਸਾਹਮਣੇ ਆਈ ਹੈ। ਇੱਥੇ ਪੰਜ ਦੋਸਤਾਂ ਨੇ ਮਿਲ ਕੇ ਜਨਮਦਿਨ ਮਨਾਉਣ ਦੇ ਬਹਾਨੇ 21 ਸਾਲਾ ਇੱਕ ਵਿਦਿਆਰਥੀ ਅਬਦੁਲ ਰਹਿਮਾਨ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਜਿਉਂਦਾ ਸਾੜਨ ਦੀ ਕੋਸ਼ਿਸ਼ ਕੀਤੀ।
ਪੁਲਸ ਅਨੁਸਾਰ ਇਹ ਭਿਆਨਕ ਵਾਰਦਾਤ 25 ਨਵੰਬਰ ਦੀ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਵਿਦਿਆਰਥੀ ਅਬਦੁਲ ਰਹਿਮਾਨ ਆਪਣਾ 21ਵਾਂ ਜਨਮਦਿਨ ਮਨਾ ਰਿਹਾ ਸੀ। ਅਬਦੁਲ ਰਹਿਮਾਨ ਦੇ ਭਰਾ ਮੁਤਾਬਕ ਠੀਕ ਰਾਤ 12 ਵਜੇ ਪੰਜ ਦੋਸਤਾਂ ਨੇ ਉਸ ਨੂੰ ਜਨਮਦਿਨ ਮਨਾਉਣ ਲਈ ਘਰੋਂ ਹੇਠਾਂ ਬੁਲਾਇਆ। ਪਹਿਲਾਂ ਉਨ੍ਹਾਂ ਨੇ ਕੇਕ ਕੱਟਣ ਦੇ ਨਾਮ 'ਤੇ ਅਬਦੁਲ ਰਹਿਮਾਨ 'ਤੇ ਅੰਡੇ ਅਤੇ ਪੱਥਰ ਸੁੱਟੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਇੱਕ ਸਕੂਟੀ ਵਿੱਚੋਂ ਜਲਣਸ਼ੀਲ ਪਦਾਰਥ (ਪੈਟਰੋਲ) ਕੱਢਿਆ, ਉਸ ਨੂੰ ਅਬਦੁਲ ਰਹਿਮਾਨ 'ਤੇ ਪਾ ਦਿੱਤਾ ਅਤੇ ਉਸ ਨੂੰ ਅੱਗ ਲਗਾ ਦਿੱਤੀ। ਇਹ ਪੂਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ।
ਗ੍ਰਿਫ਼ਤਾਰੀਆਂ ਤੇ ਅੱਗੇ ਦੀ ਜਾਂਚ:
ਗੰਭੀਰ ਰੂਪ ਵਿੱਚ ਝੁਲਸੇ ਅਬਦੁਲ ਰਹਿਮਾਨ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਵਿਨੋਬਾ ਭਾਵੇ ਪੁਲਸ ਨੇ ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਨੂੰ 29 ਨਵੰਬਰ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਘਿਨਾਉਣੇ ਕੰਮ ਦੇ ਪਿੱਛੇ ਦੀ ਸਹੀ ਵਜ੍ਹਾ ਅਤੇ ਮਨਸ਼ਾ ਜਾਣਨ ਲਈ ਮਾਮਲੇ ਦੀ ਡੂੰਘੀ ਜਾਂਚ ਕਰ ਰਹੀ ਹੈ।
