ਅਗਲੇ ਸਾਲ ਬੇਕਾਰ ਹੋ ਜਾਣਗੀਆਂ ਕੋਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ, ਜਾਣੋ ਵਜ੍ਹਾ

Sunday, Nov 06, 2022 - 12:58 PM (IST)

ਅਗਲੇ ਸਾਲ ਬੇਕਾਰ ਹੋ ਜਾਣਗੀਆਂ ਕੋਵੈਕਸੀਨ ਦੀਆਂ 5 ਕਰੋੜ ਖ਼ੁਰਾਕਾਂ, ਜਾਣੋ ਵਜ੍ਹਾ

ਹੈਦਰਾਬਾਦ (ਭਾਸ਼ਾ)- ਭਾਰਤ ਬਾਇਓਟੈੱਕ ਕੋਲ ਉਸ ਦੇ ਕੋਰੋਨਾ ਰੋਕੂ ਟੀਕੇ ਦੀਆਂ ਕਰੀਬ 5 ਕਰੋੜ ਖ਼ੁਰਾਕਾਂ ਰੱਖੀਆਂ ਹਨ, ਜਿਨ੍ਹਾਂ ਦੇ ਇਸਤੇਮਾਲ ਕਰਨ ਦੀ ਸਮੇਂ-ਹੱਦ ਅਗਲੇ ਸਾਲ ਦੀ ਸ਼ੁਰੂਆਤ 'ਚ ਖ਼ਤਮ ਹੋ ਜਾਵੇਗੀ ਅਤੇ ਘੱਟ ਮੰਗ ਕਾਰਨ ਇਨ੍ਹਾਂ ਦਾ ਕੋਈ ਖਰੀਦਦਾਰ ਨਹੀਂ ਹੈ। ਕੰਪਨੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਟੀਕੇ ਦੀ ਮੰਗ ਘੱਟ ਹੋਣ ਕਾਰਨ ਭਾਰਤ ਬਾਇਓਟੈੱਕ ਨੇ ਟੀਕੇ ਦੀ ਘੱਟ ਮੰਗ ਕਾਰਨ ਭਾਰਤ ਬਾਇਓਟੈੱਕ ਨੇ ਇਸ ਸਾਲ ਦੀ ਸ਼ੁਰੂਆਤ 'ਚ 2 ਖ਼ੁਰਾਕ ਵਾਲੇ ਕੋਵੈਕਸੀਨ ਟੀਕੇ ਦਾ ਉਤਪਾਦਨ ਰੋਕ ਦਿੱਤਾ ਸੀ। ਹਾਲਾਂਕਿ, ਇਸ ਨੇ 2021 ਦੇ ਅੰਤ ਤੱਕ ਇਕ ਅਰਬ ਖੁਰਾਕਾਂ ਦਾ ਉਤਪਾਦਨ ਕਰ ਦਿੱਤਾ ਸੀ। ਸੂਤਰਾਂ ਨੇ ਕਿਹਾ,"ਭਾਰਤ ਬਾਇਓਟੈੱਕ ਕੋਲ ਥੋਕ 'ਚ ਕੋਵੈਕਸੀਨ ਦੀਆਂ 200 ਕਰੋੜ ਤੋਂ ਵੱਧ ਖੁਰਾਕਾਂ ਹਨ ਅਤੇ ਸ਼ੀਸ਼ੀਆਂ 'ਚ ਲਗਭਗ 50 ਕਰੋੜ ਖੁਰਾਕਾਂ ਵਰਤੋਂ ਲਈ ਤਿਆਰ ਹਨ। ਵੈਕਸੀਨ ਦੀ ਮੰਗ ਘੱਟ ਹੋਣ ਕਾਰਨ ਇਸ ਸਾਲ 7 ਮਹੀਨੇ ਪਹਿਲਾਂ ਕੋਵੈਕਸੀਨ ਦਾ ਉਤਪਾਦਨ ਰੋਕ ਦਿੱਤਾ ਗਿਆ ਸੀ।'' ਉਨ੍ਹਾਂ ਕਿਹਾ,''ਸ਼ੀਸ਼ੀਆਂ 'ਚ ਕੋਵੈਕਸੀਨ ਦੀਆਂ ਖ਼ੁਰਾਕਾਂ ਨੂੰ ਇਸਤੇਮਾਲ ਕਰਨ ਦੀ ਸਮੇਂ-ਹੱਦ 2023 ਦੀ ਸ਼ੁਰੂਆਤ 'ਚ ਖ਼ਤਮ ਹੋਣੀ ਹੈ, ਜਿਸ ਨਾਲ ਕੰਪਨੀ ਨੂੰ ਘਾਟਾ ਹੋਵੇਗਾ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁੰਛ ਤੋਂ ਅਗਵਾ ਹੋਈਆਂ 2 ਭੈਣਾਂ ਪੰਜਾਬ ਤੋਂ ਬਰਾਮਦ, 4 ਗ੍ਰਿਫ਼ਤਾਰ

ਫਿਲਹਾਲ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਅਗਲੇ ਸਾਲ 5 ਕਰੋੜ ਖ਼ੁਰਾਕਾਂ ਦੇ ਬੇਕਾਰ ਹੋਣ ਨਾਲ ਭਾਰਤ ਬਾਇਓਟੈੱਕ ਨੂੰ ਕਿੰਨਾ ਨੁਕਸਾਨ ਹੋਵੇਗਾ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ, ਭਾਰਤ 'ਚ ਸ਼ਨੀਵਾਰ ਨੂੰ ਕੋਰੋਨਾ ਦੇ 1,082 ਨਵੇਂ ਮਾਮਲੇ ਆਏ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 15,200 ਰਹਿ ਗਈ। ਦੇਸ਼ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 219.71 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੁਨੀਆ ਭਰ 'ਚ ਸੰਕਰਮਣ ਦੀ ਦਰ ਘੱਟ ਹੋਣ ਕਾਰਨ ਕੋਵੈਕਸੀਨ ਦੇ ਨਿਰਯਾਤ 'ਤੇ ਬੇਹੱਦ ਖ਼ਰਾਬ ਅਸਰ ਪਿਆ ਹੈ। ਸੂਤਰਾਂ ਨੇ ਕਿਹਾ,''ਗਲੋਬਲ ਪੱਧਰ 'ਤੇ ਹੁਣ ਕੋਰੋਨਾ ਨੂੰ ਖ਼ਤਰਾ ਨਹੀਂ ਮੰਨਿਆ ਜਾ ਰਿਹਾ ਹੈ।'' ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਸ ਸਾਲ ਅਪ੍ਰੈਲ 'ਚ ਸੰਯੁਕਤ ਰਾਸ਼ਟਰ ਦੀਆਂ ਖ਼ਰੀਦ ਏਜੰਸੀਆਂ ਰਾਹੀਂ ਕੋਵੈਕਸੀਨ ਦੀ ਸਪਲਾਈ ਮੁਅਤਲ ਕਰਨ ਦੀ ਪੁਸ਼ਟੀ ਕੀਤੀ ਸੀ ਅਤੇ ਇਸ ਟੀਕੇ ਦਾ ਇਸਤੇਮਾਲ ਕਰ ਰਹੇ ਦੇਸ਼ਾਂ ਨੂੰ ਉੱਚਿਤ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਸਾਲ 2021 'ਚ ਕੋਰੋਨਾ ਸੰਕਰਮਣ ਜਦੋਂ ਸਿਖ਼ਰ ਸੀ ਤਾਂ ਬ੍ਰਾਜ਼ੀਲ ਸਰਕਾਰ ਨੇ ਇਕ ਵਿਵਾਦ ਤੋਂ ਬਾਅਦ ਕੋਵੈਕਸੀਨ ਦੀਆਂ 2 ਕਰੋੜ ਖ਼ੁਰਾਕਾਂ ਦੇ ਆਯਾਤ ਦੇ ਆਪਣੇ ਫ਼ੈਸਲੇ ਨੂੰ ਮੁਅੱਤਲ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News