ਜਵਾਨ ਮੁੰਡੇ ਨੂੰ ਨੱਚਦਾ ਦੇਖ ਕੇ ਪੰਜ ਬੱਚਿਆਂ ਦੀ ਮਾਂ ਹੋਈ ਦਿਵਾਨੀ, ਮੁੰਡੇ ਦੇ ਪਿਆਰ ''ਚ ਅੰਨੀ ਹੋਈ ਨੇ ਚੁੱਕਿਆ ਇਹ ਕ

05/28/2017 9:11:57 AM

ਹਰਦੋਈ - ਉੱਤਰ ਪ੍ਰਦੇਸ਼ ਦੇ ਹਰਦੋਈ ''ਚ ਇਕ ਅਜੀਬ ਹੀ ਪ੍ਰੇਮ ਕਹਾਣੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਆਹ ''ਚ ਨੱਚ ਰਹੇ ਮੁੰਡੇ ਨੂੰ ਦੇਖ ਕੇ ਪੰਜ ਬੱਚਿਆਂ ਦੀ ਮਾਂ ਇੰਨੀ ਦਿਵਾਨੀ ਹੋਈ ਕਿ ਆਪਣੇ ਪਤੀ ਅਤੇ ਪੰਜ ਬੱਚਿਆਂ ਨੂੰ ਘਰ ਇਕੱਲਾ ਛੱਡ ਕੇ ਪ੍ਰੇਮੀ ਮੁੰਡੇ ਦੇ ਘਰ ਪਹੁੰਚ ਗਈ। ਇੰਨਾ ਹੀ ਉਸਨੇ ਪ੍ਰੇਮੀ ਨਾਲ ਹੀ ਰਹਿਣ ਦੀ ਜ਼ਿੱਦ ਫੜ ਲਈ ਹੈ। ਪ੍ਰੇਮ ਦੇ ਇਸ ਅਜੀਬੋ-ਗਰੀਬ ਮਾਮਲੇ ''ਚ ਪੁਲਸ ਵੀ ਹੈਰਾਨ ਹੈ, ਉਸਨੂੰ ਵੀ ਸਮਝ ਨਹੀਂ ਆ ਰਿਹਾ ਕਿ ਕੀ ਕਰੇ?
ਮਾਮਲਾ ਹਰਦੋਈ ਦੇ ਥਾਣਾ ਹਰਪਾਲਪੁਰ ਦੇ ਕਠੇਠਾ ਪਿੰਡ ਦਾ ਹੈ। ਇਥੋਂ ਦੇ ਰਹਿਣਾ ਵਾਲੇ ਰਾਜੇਸ਼ ਦਾ ਵਿਆਹ 2004 ''ਚ ਰਾਖੀ ਨਾਮ ਦੀ ਲੜਕੀ ਨਾਲ ਹੋਇਆ। ਵਿਆਹ ਤੋਂ ਬਾਅਦ ਰਾਜੇਸ਼ ਆਪਣੀ ਪਤਨੀ ਨਾਲ ਦਿੱਲੀ ''ਚ ਰਹਿਣ ਲੱਗ ਪਿਆ। ਇਸ ਦੌਰਾਨ ਰਾਖੀ ਦੇ ਪੰਜ ਬੱਚੇ ਪੈਦਾ ਹੋਏ। ਰਾਜੇਸ਼ ਦੇ ਮਾਂ-ਬਾਪ ਦੀ ਤਬੀਅਤ ਖਰਾਬ ਹੋਣ ''ਤੇ ਉਹ ਬੱਚਿਆਂ ਨੂੰ ਅਤੇ ਪਤਨੀ ਨੂੰ ਘਰ ਹੀ ਛੱਡ ਕੇ ਗਿਆ। ਪਿੱਛੋਂ ਕਿਸੇ ਰਿਸ਼ਤੇਦਾਰ ਦੇ ਵਿਆਹ ''ਚ ਗਈ ਰਾਖੀ(40) ਦੀ ਮੁਲਾਕਾਤ ਆਪਣੀ ਉਮਰ ਤੋਂ ਅੱਧੀ ਉਮਰ ਦੇ ਮੁੰਡੇ(22) ਨਾਲ ਹੋਈ।
ਆਪਸ ''ਚ ਦੋਵੇਂ ਮਿਲੇ ਤਾਂ ਗੱਲਾਂ-ਗੱਲਾਂ ''ਚ ਹੀ ਇਕ ਦੂਜੇ ਨੂੰ ਦਿਲ ਦੇ ਬੈਠੇ। ਹੁਣ ਦੋਵਾਂ ਦੇ ਵਿਚਕਾਰ ਮੋਬਾਈਲ ''ਤੇ ਵੀ ਗੱਲਾਂ ਹੋਣ ਲੱਗ ਪਈਆਂ। ਰਾਖੀ ਦੇ ਪਤੀ ਅਨੁਸਾਰ 18 ਮਈ ਨੂੰ ਉਸਨੂੰ ਪਤਾ ਲੱਗਾ ਕਿ ਉਸਦੀ ਪਤਨੀ ਚਲੀ ਗਈ ਹੈ। ਬਹੁਤ ਦੇਰ ਤਲਾਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਹਰਦੋਈ ''ਚ ਜੇਲ ਰੋਡ ''ਤੇ ਛੋਟੇ ਨਾਂ ਦੇ ਲੜਕੇ ਨਾਲ ਰਹਿ ਰਹੀ ਹੈ। ਪਤੀ ਜਦੋਂ ਲੈਣ ਲਈ ਪੁੱਜਾ ਤਾਂ ਪਤਨੀ ਨੇ ਉਸਦੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਪਤੀ ਨੇ ਆਪਣੀ ਪਤਨੀ ਦੀ ਵਾਪਸੀ ਲਈ ਮਹਿਲਾ ਥਾਣੇ ''ਚ ਗੁਹਾਰ ਲਗਾਈ, ਜਿਸ ''ਤੇ ਮਹਿਲਾ ਥਾਣਾ ਪੁਲਸ ਪ੍ਰੇਮਿਕਾ ਅਤੇ ਪ੍ਰੇਮੀ ਨੂੰ ਥਾਣੇ ਲੈ ਕੇ ਆਈ। ਆਪਣੇ ਪ੍ਰੇਮੀ ਦੇ ਪਿਆਰ ''ਚ ਪਾਗਲ ਰਾਖੀ ਨੇ ਬੱਚਿਆਂ ਅਤੇ ਪਤੀ ਦੀ ਇਕ ਨਾ ਸੁਣੀ ਅਤੇ ਸਾਰਿਆਂ ਸਾਹਮਣੇ ਐਲਾਨ ਕਰ ਦਿੱਤਾ ਕਿ ਉਹ ਛੋਟੇ ਨੂੰ ਪਿਆਰ ਕਰਦੀ ਹੈ ਅਤੇ ਉਸਦੇ ਨਾਲ ਹੀ ਰਹੇਗੀ ਨਹੀਂ ਤਾਂ ਆਪਣੀ ਜਾਨ ਦੇ ਦੇਵੇਗੀ।
ਪੁਲਸ ਵਲੋਂ ਪੁੱਛਗਿੱਛ ਦੌਰਾਨ ਰਾਖੀ ਨੇ ਕਿਹਾ ਕਿ, '' ਉਹ ਛੋਟੇ ਨਾਲ ਪਿਆਰ ਕਰਦੀ ਹੈ ਉਹ ਜਾਵੇਗੀ ਤਾਂ ਉਸੇ ਦੇ ਨਾਲ ਨਹੀਂ ਤਾਂ ਆਪਣੀ ਜਾਨ ਦੇਵੇਗੀ। ਪਤੀ ਨਾਲ ਹੁਣ ਉਸਨੂੰ ਕੋਈ ਮਤਲਬ ਨਹੀਂ। ਹੁਣ ਮੈਂ ਪਤੀ ਨਾਲ ਪਿਆਰ ਨਹੀਂ ਕਰਦੀ। ਬੱਚਿਆਂ ਦੇ ਬਾਰੇ ਪੁੱਛਿਆਂ ਤਾਂ ਕਿਹਾ ਕਿ, ''ਇੰਨਾ ਨਾਲ ਮਤਲਬ ਹੈ।''
ਪ੍ਰੇਮੀ ਛੋਟੇ ਦਾ ਕਹਿਣਾ ਹੈ ਕਿ  ਇਕ ਬਾਰਾਤ ''ਤੇ ਗਏ ਸੀ ਉਥੇ ਡਾਂਸ ਕਰ ਰਿਹਾ ਸੀ, ਇਸ ਨੇ ਕਿਤੇ ਡਾਂਸ ਕਰਦੇ ਦੇਖ ਲਿਆ। ਗੱਲਾਂ-ਗੱਲਾਂ ''ਚ ਇਸ ਨੇ ਫੋਨ ਨੰਬਰ ਲੈ ਲਿਆ। ਫਿਰ ਫੋਨ ''ਤੇ ਗੱਲਾਂ ਹੋਣ ਲੱਗ ਪਈਆਂ। ਗੱਲਾਂ-ਗੱਲਾਂ ''ਚ ਹੀ ਇਸਨੇ ਘਰ ਦਾ ਪਤਾ ਲਗਾ ਲਿਆ, ਜਦੋਂ ਇਸ ਨਾਲ ਫੋਨ ''ਤੇ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਇਹ ਘਰ ਪਹੁੰਚ ਗਈ। ਫਿਰ ਤਲਾਸ਼ ਕਰਦੇ-ਕਰਦੇ ਇਸ ਪਤੀ ਵੀ ਆ ਗਿਆ ਅਤੇ ਮੈਂ ਇਸਨੂੰ ਥਾਣੇ ਲੈ ਕੇ ਆ ਗਿਆ। ਮੈਂ ਇਸਨੂੰ ਪਿਆਰ ਨਹੀਂ ਕਰਦਾ ਪਰ ਇਹ ਕਰਦੀ ਹੈ। ਇਹ ਮੈਨੂੰ ਪਿਆਰ ਕਰਦੀ ਹੈ।
ਇੰਨਾ ਦੇ ਪ੍ਰੇਮ ਦੀ ਅਜੀਬ ਕਹਾਣੀ ਅਤੇ ਰਾਖੀ ਦੀ ਜਿੱਦ ਦੇ ਕਾਰਨ ਸਾਰੇ ਪਰੇਸ਼ਾਨ ਹਨ। ਮਹਿਲਾ ਪੁਲਸ ਇੰਸਪੈਕਟਰ ਕਨਕਲਤਾ ਦੂਬੇ ਦੇ ਮੁਤਾਬਕ ਰਾਖੀ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹੈ, ਜਦੋਂਕਿ ਪਤੀ ਅਤੇ ਬੱਚੇ ਉਸਨੂੰ ਲੈ ਕੇ ਜਾਣਾ ਚਾਹੁੰਦੇ ਹਨ। ਪੂਰੇ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ। ਕਾਨੂੰਨ ਦੇ ਹਿਸਾਬ ਨਾਲ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News