ਸਕੂਲ ਦੀ ਛੱਤ ਡਿੱਗਣ ਨਾਲ 5 ਬੱਚੇ ਜ਼ਖ਼ਮੀ
Wednesday, Aug 21, 2024 - 06:10 PM (IST)
ਬਾਲੋਦ (ਵਾਰਤਾ)- ਛੱਤੀਸਗੜ੍ਹ 'ਚ ਸਕੂਲ ਜਤਨ ਯੋਜਨਾ ਦੇ ਅਧੀਨ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ 'ਚ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਪਰ ਬੁੱਧਵਾਰ ਨੂੰ ਇਸ ਦੀ ਪੋਲ ਮੁੜ ਖੁੱਲ੍ਹ ਗਈ, ਜਦੋਂ ਬਾਲੋਦ ਜ਼ਿਲ੍ਹੇ ਦੇ ਇਕ ਸਕੂਲ ਦੀ ਛੱਤ ਡਿੱਗਣ ਨਾਲ 5 ਮਾਸੂਮ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ। ਬੁੱਧਵਾਰ ਨੂੰ ਬਾਲੋਦ ਦੇ ਲੋਹਾਰਾ ਵਿਕਾਸਖੰਡ ਦੇ ਕੋਰਗੁੜਾ ਪਿੰਡ 'ਚ ਸਥਿਤ ਪ੍ਰਾਇਮਰੀ ਸਕੂਲ 'ਚ ਛੱਤ ਦਾ ਪਲਾਸਟਰ ਡਿੱਗ ਗਿਆ।
ਇਸ ਘਟਨਾ 'ਚ 5 ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਚੀਕ ਪੁਕਾਰ ਨਾਲ ਪੂਰਾ ਸਕੂਲ ਗੂੰਜਣ ਲੱਗਾ। ਜਲਦੀ 'ਚ ਨਿੱਜੀ ਵਾਹਨ ਨਾਲ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਘਟਨਾ ਦੇ ਸਮੇਂ ਜਮਾਤ 5ਵੀਂ ਦੇ 24 ਬੱਚੇ ਸਕੂਲ ਦੇ ਇਕ ਕਮਰੇ 'ਚ ਪੜ੍ਹਾਈ ਕਰ ਰਹੇ ਸਨ, ਉਦੋਂ ਅਚਾਨਕ 5 ਬੱਚਿਆਂ 'ਤੇ ਸਕੂਲ ਦੀ ਛੱਤ ਦਾ ਪਲਾਸਟਰ ਡਿੱਗ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8