ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ 5 ਝੀਲ 'ਚ ਡੁੱਬੇ

Monday, Jul 03, 2023 - 12:17 PM (IST)

ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ 5 ਝੀਲ 'ਚ ਡੁੱਬੇ

ਨਾਗਪੁਰ (ਵਾਰਤਾ)- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਇਕ ਝੀਲ ਕਿਨਾਰੇ ਪਿਕਨਿਕ ਮਨਾਉਣ ਗਏ ਨੌਜਵਾਨਾਂ 'ਚੋਂ 5 ਨੌਜਵਾਨ ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਝੀਲ 'ਚ ਡੁੱਬ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਐਤਵਾਰ ਸ਼ਾਮ ਕਰੀਬ 5 ਵਜੇ 8 ਨੌਜਵਾਨਾਂ ਦਾ ਇਕ ਸਮੂਹ ਪਿਕਨਿਕ ਮਨਾਉਣ ਲਈ ਜਿਲਪੀ ਝੀਲ ਦੇ ਕਿਨਾਰੇ ਹਿੰਗਨਾ ਇਲਾਕੇ 'ਚ ਗਿਆ ਸੀ। ਉੱਥੇ ਚਾਰ ਨੌਜਵਾਨ ਪਾਣੀ 'ਚ ਉਤਰ ਗਏ, ਹਾਲਾਂਕਿ ਉਹ ਤੈਰਨਾ ਨਹੀਂ ਜਾਣਦੇ ਸਨ। 

ਇਹ ਵੀ ਪੜ੍ਹੋ : ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਪਹਿਲੇ ਝੀਲ ਦੇ ਕਿਨਾਰੇ 'ਤੇ ਇਸ਼ਨਾਨ ਕੀਤਾ। ਬਾਅਦ 'ਚ ਰਿਸ਼ੀਕੇਸ਼ ਡੂੰਘੇ ਪਾਣੀ 'ਚ ਚਲਾ ਗਿਆ। ਤਿੰਨ ਹੋਰ ਨੌਜਵਾਨ ਵੀ ਉਸ ਦੇ ਪਿੱਛੇ ਚਲੇ ਗਏ ਅਤੇ ਪਾਣੀ 'ਚ ਡੁੱਬਣ ਲੱਗੇ। ਇਨ੍ਹਾਂ ਲੋਕਾਂ ਨੂੰ ਡੁੱਬਦਾ ਦੇਖ ਵੈਭਵ ਵੈਧ ਉਨ੍ਹਾਂ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ ਪਰ ਉਹ ਵੀ ਡੁੱਬ ਗਿਆ। ਪੁਲਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਸਾਰੀਆਂ 5 ਲਾਸ਼ਾਂ ਨੂੰ ਰਾਤ ਕਰੀਬ 10 ਵਜੇ ਝੀਲ ਤੋਂ ਬਾਹਰ ਕੱਢਿਆ। ਮ੍ਰਿਤਕਾਂ ਦੀ ਪਛਾਣ ਨਾਗਪੁਰ ਦੇ ਵਾਧੋਡਾ (ਪਾਰਡੀ ਖੇਤਰ) ਵਾਸੀ ਰਿਸ਼ੀਕੇਸ਼ ਪਰੇਡ (21), ਨਿਤਿਨ ਕੁੰਭਾਰੇ (21), ਵੈਭਵ ਵੈਧ (20), ਰਾਹੁਲ ਮੇਸ਼ਰਾਮ (21) ਅਤੇ ਸਾਂਤਨੂੰ ਅਰਮਰਕਰ (22) ਵਜੋਂ ਕੀਤੀ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਭੇਜਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੇ : ਮਹਾਰਾਸ਼ਟਰ ਬੱਸ ਹਾਦਸੇ ਦਾ ਦਿਲ ਝੰਜੋੜਨ ਵਾਲਾ ਮੰਜ਼ਰ, ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਹੋਇਆ ਸਮੂਹਿਕ ਸਸਕਾਰ


author

DIsha

Content Editor

Related News