ਭਾਜਪਾ ਦੇ 5 ਆਗੂ ਝਾਰਖੰਡ ਮੁਕਤੀ ਮੋਰਚਾ ’ਚ ਸ਼ਾਮਲ
Friday, Oct 31, 2025 - 12:42 AM (IST)
 
            
            ਰਾਂਚੀ, (ਭਾਸ਼ਾ)- ਪੂਰਬੀ ਸਿੰਘਭੂਮ ਜ਼ਿਲੇ ਦੇ ਭਾਜਪਾ ਦੇ 5 ਆਗੂਆਂ ਨੇ ਵੀਰਵਾਰ ਨੂੰ ਇਥੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੌਜੂਦਗੀ ਵਿਚ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦਾ ਪੱਲਾ ਫੜ ਲਿਆ। ਆਗੂਆਂ ਦੇ ਝਾਮੁਮੋ ਵਿਚ ਸ਼ਾਮਲ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਵੱਲੋਂ ਜਾਰੀ ਇਕ ਬਿਆਨ ਵਿਚ ਪੰਜੇ ਆਗੂਆਂ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਵਿਚੋਂ ਕੱਢ ਦੇਣ ਦਾ ਐਲਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ।
ਸੋਰੇਨ ਨੇ ਵੀਰਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਭਾਜਪਾ ਆਗੂਆਂ ਦੇ ਝਾਮੁਮੋ ਵਿਚ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            