ਪ੍ਰਗਤੀ ਮੈਦਾਨ ''ਚ ਦਿਨਦਿਹਾੜੇ ਲੁੱਟ ਦੇ ਮਾਮਲੇ ''ਚ 5 ਗ੍ਰਿਫ਼ਤਾਰ

Tuesday, Jun 27, 2023 - 12:23 PM (IST)

ਪ੍ਰਗਤੀ ਮੈਦਾਨ ''ਚ ਦਿਨਦਿਹਾੜੇ ਲੁੱਟ ਦੇ ਮਾਮਲੇ ''ਚ 5 ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਪ੍ਰਗਤੀ ਮੈਦਾਨ ਸੁਰੰਗ 'ਚ ਇਕ ਡਿਲਿਵਰੀ ਏਜੰਟ ਅਤੇ ਉਸ ਦੇ ਸਹਿਯੋਗੀ ਨਾਲ ਬੰਦੂਕ ਦੇ ਦਮ 'ਤੇ ਲੁੱਟਖੋਹ ਕਰਨ ਦੇ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਨੂੰ ਮਿਲੀ ਸੀ.ਸੀ.ਟੀ.ਵੀ. ਫੁਟੇਜ 'ਚ ਮੋਟਰਸਾਈਕਲ ਸਵਾਰ ਚਾਰ ਬਦਮਾਸ਼ ਚਾਂਦਨੀ ਚੌਕ ਸਥਿਤ ਓਮੀਆ ਇੰਟਰਪ੍ਰਾਈਜੇਜ਼ ਦੇ ਡਿਲਿਵਰੀ ਏਜੰਟ ਅਤੇ ਉਸ ਦੇ ਸਹਿਯੋਗੀ ਦੀ ਕੈਬ ਨੂੰ ਰੋਕਦੇ ਅਤੇ ਦੋਹਾਂ ਤੋਂ ਬੰਦੂਕ ਦੇ ਦਮ 'ਤੇ ਲਗਭਗ 2 ਲੱਖ ਰੁਪਏ ਨਕਦੀ ਨਾਲ ਭਰਿਆ ਬੈਗ ਲੁੱਟਦੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ : ਪ੍ਰਗਤੀ ਮੈਦਾਨ 'ਚ ਦਿਨਦਿਹਾੜੇ ਹੋਈ ਲੁੱਟ : CM ਕੇਜਰੀਵਾਲ ਨੇ ਮੰਗਿਆ ਉੱਪ ਰਾਜਪਾਲ ਦਾ ਅਸਤੀਫ਼ਾ

ਪਿਛਲੇ ਸ਼ਨੀਵਾਰ ਨੂੰ ਲੁੱਟ ਦੀ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਸੀ, ਉਦੋਂ ਦੋਵੇਂ ਨਕਦ ਦੀ ਸਪਲਾਈ ਲਈ ਕੈਬ ਤੋਂ ਗੁਰੂਗ੍ਰਾਮ ਜਾ ਰਹੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News