ਪਾਣੀਪਤ: TGT ਪੇਪਰ ਹੱਲ ਕਰਵਾਉਣ ਵਾਲੇ ਪੰਜ ਮੁਲਜ਼ਮਾਂ ਗ੍ਰਿਫ਼ਤਾਰ, ਲੈਪਟਾਪ ਤੇ ਚਾਰਜਰ ਬਰਾਮਦ
02/16/2023 6:07:03 PM

ਪਾਣੀਪਤ: ਸ਼ਹਿਰ 'ਚ ਆਨਲਾਈਨ ਟੀਜੀਟੀ ਪ੍ਰੀਖਿਆ ਲਈ ਪੇਪਰ ਹੱਲ ਕਰਦੇ ਸਮੇਂ ਪੁਲਸ ਨੇ ਸਮਾਲਖਾ ਦੇ ਇਕ ਹੋਟਲ ਦੇ ਕਮਰੇ 'ਚੋਂ 5 ਲੋਕਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 17 ਲੈਪਟਾਪ ਅਤੇ 10 ਚਾਰਜਰ, ਦੋ ਮਾਊਸ ਅਤੇ ਇਕ ਮੋਬਾਈਲ ਚਾਰਜਰ ਅਤੇ ਇਲੈਕਟ੍ਰਿਕ ਐਕਸਟੈਂਸ਼ਨ ਬੋਰਡ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਦੱਸ ਦੇਈਏ ਕਿ ਟੀਜੀਟੀ ਦਾ ਪੇਪਰ ਚੱਲ ਰਿਹਾ ਸੀ। ਇਸ ਦੌਰਾਨ ਸ਼ਹਿਰ ਦੇ ਟੈਨ ਸਪੂਨ ਦੇ ਕਮਰਾ ਨੰਬਰ 102 'ਚ ਪੰਜ ਮੁਲਜ਼ਮ ਆਨਲਾਈਨ ਪੇਪਰ ਹੱਲ ਕਰ ਰਹੇ ਸਨ। ਇਸ ਦੀ ਗੁਪਤ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਪਿਲ ਵਾਸੀ ਪਿੰਡ ਖੰਡਾ ਖੇੜੀ ਨਾਰਨੌਲ, ਆਨੰਦ ਵਾਸੀ ਪਿੰਡ ਸਿਵਾਨੀ, ਹਰੀਕੇਸ਼ ਵਾਸੀ ਪਿੰਡ ਉਮਰਾ ਹਾਂਸੀ, ਸੁਰਜਨ ਸਿੰਘ ਵਾਲਾ ਵਾਸੀ ਥਾਣਾ ਝੰਡੇਵਾਲਾ ਗੁਰੂ ਅੰਮ੍ਰਿਤਸਰ ਪੰਜਾਬ ਅਤੇ ਪ੍ਰਦੀਪ ਵਾਸੀ ਪਿੰਡ ਚੂਲੀਕਾਲਾ ਮੰਡੀ ਆਦਮਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਪੀ ਨੇ ਦੱਸਿਆ ਕਿ ਮੁਲਜ਼ਮ ਵਿਊਅਰ ਵਰਗੀ ਐੱਪ ਦੀ ਵਰਤੋਂ ਕਰ ਰਹੇ ਸਨ। ਇਸ ਐੱਪ ਰਾਹੀਂ ਮੁਲਜ਼ਮ ਪ੍ਰੀਖਿਆਰਥੀ ਦੇ ਕੰਪਿਊਟਰ ਦੀ ਪੂਰੀ ਜਾਣਕਾਰੀ ਲੈ ਕੇ ਸਾਰਾ ਪੇਪਰ ਖ਼ੁਦ ਹੱਲ ਕਰ ਲੈਂਦੇ ਸਨ। ਉਸ ਨੇ ਦੱਸਿਆ ਕਿ ਪ੍ਰੀਖਿਆਰਥੀ ਸਿਰਫ਼ ਮਾਊਸ ਫੜ ਕੇ ਬੈਠੇ ਰਹਿੰਦੇ ਹਨ। ਰੇਲਵੇ ਕਲਰ ਕਪਿਲ ਨੂੰ ਇਸ ਮਾਮਲੇ 'ਚ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਪਰ ਜ਼ਮਾਨਤ ’ਤੇ ਬਾਹਰ ਆ ਕੇ ਉਸ ਨੇ ਮੁੜ ਨੌਕਰੀ ਜੁਆਇਨ ਕਰ ਲਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।