ਮੱਛੀ ਫੜਦੇ ਨੌਜਵਾਨਾਂ ਹੱਥ ਲੱਗਾ ਬੋਰਾ, ਖੋਲ੍ਹਦੇ ਹੀ ਉੱਡੇ ਹੋਸ਼

Thursday, Feb 13, 2025 - 05:09 PM (IST)

ਮੱਛੀ ਫੜਦੇ ਨੌਜਵਾਨਾਂ ਹੱਥ ਲੱਗਾ ਬੋਰਾ, ਖੋਲ੍ਹਦੇ ਹੀ ਉੱਡੇ ਹੋਸ਼

ਨੈਸ਼ਨਲ ਡੈਸਕ- ਡੈਮ 'ਚ ਮੱਛੀ ਫੜਣ ਗਏ ਨੌਜਵਾਨਾਂ ਦੇ ਹੱਥ ਜਦੋਂ ਮੱਛੀ ਦੀ ਬਜਾਏ ਇਕ ਬੋਰੀ ਲੱਗੀ ਤਾਂ ਸਨਸਨੀ ਫੈਲ ਗਈ। ਬੋਰੀ 'ਚ ਜੋ ਸੀ ਉਸ ਨੂੰ ਦੇਖ ਕੇ ਸਾਰੇ ਨੌਜਵਾਨ ਹੈਰਾਨ ਰਹਿ ਗਏ। ਮਾਮਲਾ ਝਾਰਖੰਡ ਦੇ ਹਜ਼ਾਰੀਬਾਗ ਦੇ ਲੋਟਵਾ ਡੈਮ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਮੱਛੀ ਫੜਨ ਗਏ ਸਨ ਪਰ ਉਨ੍ਹਾਂ ਦੇ ਕੰਢੇ 'ਚ ਮੱਛੀ ਨਹੀਂ ਸਗੋਂ ਸਫੈਦ ਰੰਗ ਦਾ ਪਲਾਸਟਿਕ ਦਾ ਬੋਰਾ ਫਸ ਗਿਆ। ਬੋਰੇ 'ਚ ਪੱਥਰ ਨਾਲ ਕੁਝ ਹੋਰ ਵੀ ਚੀਜ਼ਾਂ ਸਨ, ਜਿਸ ਨੂੰ ਦੇਖ ਕੇ ਨੌਜਵਾਨ ਘਬਰਾ ਗਏ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਦੇਖਿਆ ਕਿ ਪਲਾਸਟਿਕ ਦੇ ਬੋਰੇ 'ਚ ਮਨੁੱਖੀ ਖੋਪੜੀ, ਪੈਰਾਂ ਦੀਆਂ ਹੱਡੀਆਂ ਅਤੇ ਕੰਕਾਲ ਦੇ ਹੋਰ ਟੁਕੜੇ ਹਨ। ਕੰਕਾਲ ਨਾਲ ਮਾਸ ਵੀ ਬੋਰੇ 'ਚ ਸੀ। ਇਸ ਤੋਂ ਇਲਾਵਾ ਬੋਰੇ 'ਚ ਪੱਥਰ ਹਨ। ਉੱਥੇ ਹੀ ਪੁਲਸ ਨੇ ਬੋਰੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ। 

ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਾਸ਼ ਨੂੰ ਪਾਣੀ 'ਚ ਡੁਬੋ ਦਿੱਤਾ ਗਿਆ ਸੀ। ਲਾਸ਼ ਉੱਪਰ ਨਾ ਆਏ, ਇਸ ਲਈ ਪੱਥਰਾਂ ਨੂੰ ਬੋਰੇ 'ਚ ਭਰ ਦਿੱਤਾ ਗਿਆ ਸੀ। ਉੱਥੇ ਹੀ ਪੁਲਸ ਨੇ ਕੰਕਾਲ ਨੂੰ ਪੋਸਟਮਾਰਟਮ ਲਈ ਹਜ਼ਾਰੀਬਾਗ ਦੇ ਸ਼ੇਖ ਭਿਖਾਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਈਸ਼ਾਕ ਥਾਣਾ ਇੰਚਾਰਜ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰ ਇਹ ਕੰਕਾਲ ਲਗਭਗ 2-3 ਮਹੀਨੇ ਪੁਰਾਣਾ ਲੱਗਦਾ ਹੈ।

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News