''''ਕਿਸੇ ਵਹਿਮ ''ਚ ਨਾ ਰਹੇ ਭਾਰਤ..!'''', CDF ਬਣਦਿਆਂ ਹੀ ਭਾਰਤ ਨੂੰ ਅੱਖਾਂ ਦਿਖਾਉਣ ਲੱਗਾ ਮੁਨੀਰ

Tuesday, Dec 09, 2025 - 01:35 PM (IST)

''''ਕਿਸੇ ਵਹਿਮ ''ਚ ਨਾ ਰਹੇ ਭਾਰਤ..!'''', CDF ਬਣਦਿਆਂ ਹੀ ਭਾਰਤ ਨੂੰ ਅੱਖਾਂ ਦਿਖਾਉਣ ਲੱਗਾ ਮੁਨੀਰ

ਇੰਟਰੈਸ਼ਨਲ ਡੈਸਕ : ਪਾਕਿਸਤਾਨ ਦੇ ਹਾਲ ਹੀ 'ਚ ਨਿਯੁਕਤ ਕੀਤੇ ਗਏ ਚੀਫ ਡਿਫੈਂਸ ਆਫ ਫੋਰਸਿਜ਼ (CDF) ਆਸਿਮ ਮੁਨੀਰ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਭਾਰਤ ਨੂੰ ਗਿੱਦੜ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿਸਤਾਨੀ ਸੈਨਾ ਦੇ ਹੈਡਕੁਆਰਟਰ GHQ 'ਚ ਆਯੋਜਿਤ ਇਕ ਸਮਾਰੋਹ ਦੌਰਾਨ ਮੁਨੀਰ ਨੇ ਭਾਰਤ ਵਿਰੁੱਧ ਰੱਜ ਕੇ ਜ਼ਹਿਰ ਉਗਲਿਆ। ਦੱਸ ਦੇਈਏ ਕਿ ਭਾਰਤ ਵੱਲੋਂ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਸੁਰੱਖਿਆ ਸੰਸਥਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ ਆਸਿਮ ਮੁਨੀਰ ਨੂੰ ਚੀਫ਼ ਫੀਲਡ ਅਫਸਰ ਬਣਾਇਆ ਗਿਆ ਹੈ। ਪਾਕਿਸਤਾਨ ਦੇ ਇਤਿਹਾਸ ਇਹ ਪਹਿਲੀ ਵਾਰ ਹੈ, ਜਦੋਂ ਅਜਿਹਾ ਅਹੁਦਾ ਕਿਸੇ ਨੂੰ ਦਿੱਤਾ ਗਿਆ ਹੋਵੇ।

ਅਹੁਦਾ ਸੰਭਾਲਣ ਮਗਰੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸੈਨਾ ਨੂੰ ਆਧੁਨਿਕ ਚੁਣੌਤੀਆਂ ਦੇ ਅਨੁਕੂਲ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜੰਗ ਹੁਣ ਸਿਰਫ਼ ਮੈਦਾਨ ਨਹੀਂ, ਸਗੋਂ ਸਾਈਬਰਸਪੇਸ, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ, ਸਪੇਸ, AI ਕੁਆਂਟਮ ਕੰਪਿਊਟਿੰਗ ਅਤੇ ਸੂਚਨਾ ਤੱਕ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਸੈਨਾ ਨੂੰ ਲੋੜੀਦੀਆਂ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਕੀਤਾ ਜਾਵੇਗਾ।

ਮੁਨੀਰ ਨੇ ਭਾਰਤ ਪ੍ਰਤੀ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਭਾਰਤ ਹੁਣ ਕਿਸੇ ਵਹਿਮ 'ਚ ਨਾ ਰਹੇ, ਭਵਿੱਖ 'ਚ ਪਾਕਿਸਤਾਨ ਭਾਰਤ ਦੇ ਹਰ ਹਮਲੇ ਦਾ ਮੂੰਹ-ਤੋੜ ਜਵਾਬ ਦੇਵੇਗਾ। ਇਕ ਪਾਕਿਸਤਾਨੀ ਨਿਊਜ਼ ਚੈਨਲ ਅਨੁਸਾਰ ਨਵੇਂ ਗਠਿਤ ਕੀਤੇ ਗਏ ਡਿਫੈਂਸ ਫੋਰਸਿਜ਼ ਹੈਡਕੁਆਰਟਰਜ਼ ਨੂੰ ਇਕ ਇਤਿਹਾਸਿਕ ਕਦਮ ਦੱਸਦੇ ਹੋਏ ਮੁਨੀਰ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਪਾਕਿਸਤਾਨੀ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਨੂੰ ਏਕੀਕ੍ਰਿਤ ਕਰਕੇ ਮਲਟੀ-ਡੋਮੇਨ ਕਾਰਜਾਂ ਨੂੰ ਮਜ਼ਬੂਤ ਕਰਨਾ ਹੈ।

ਇਸ ਸਮਾਰੋਹ 'ਚ ਤਿੰਨਾਂ ਸੈਨਾਵਾਂ ਦੇ ਏਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ, ਬਾਬਰ ਸਿੱਧੂ, ਐਡਮਿਰਲ ਨਵੀਨ ਅਸ਼ਰਫ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਸਮਾਰੋਹ 'ਚ ਮੁਨੀਰ ਨੂੰ 'ਗਾਰਡ ਆਫ ਆਨਰ' ਨਾਲ ਸਨਮਾਨਿਤ ਕੀਤਾ ਗਿਆ।


author

DILSHER

Content Editor

Related News