ਦਿੱਲੀ ’ਚ ਵੀ ਮਿਲਿਆ ਓਮੀਕਰੋਨ ਵੇਰੀਐਂਟ ਦਾ ਪਹਿਲਾ ਮਰੀਜ਼, LNJP ਹਸਪਤਾਲ ’ਚ ਦਾਖ਼ਲ

Sunday, Dec 05, 2021 - 11:45 AM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਓਮੀਕਰੋਨ ਦਾ ਇਕ ਮਰੀਜ਼ ਮਿਲਿਆ ਹੈ। ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤਨਜ਼ਾਨੀਆ ਤੋਂ ਆਇਆ ਵਿਅਕਤੀ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਦਾਖ਼ਲ ਹੈ। ਸਿਹਤ ਮੰਤਰੀ ਮੁਤਾਬਕ ਐੱਲ. ਐੱਨ. ਜੇ. ਪੀ. ਹਸਪਤਾਲ ’ਚ ਵਿਦੇਸ਼ ਤੋਂ ਆਏ 12 ਵਿਦੇਸ਼ੀ ਦਾਖ਼ਲ ਕੀਤੇ ਗਏ ਹਨ, ਉਨ੍ਹਾਂ ’ਚੋਂ 1 ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਨਿਕਲਿਆ ਹੈ। ਇਨ੍ਹਾਂ 12 ਲੋਕਾਂ ਦੇ ਕੋਰੋਨਾ ਨਮੂਨੇ ਜੀਨੋਮ ਸਿਕਵੇਂਸਿੰਗ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ 11 ਲੋਕਾਂ ਨੂੰ ਆਮ ਕੋਰੋਨਾ ਹੈ ਪਰ 12ਵਾਂ ਵਿਅਕਤੀ ਓਮੀਕਰੋਨ ਪਾਜ਼ੇਟਿਵ ਨਿਕਲਿਆ। 

ਇਹ ਵੀ ਪੜ੍ਹੋ : ਭਾਰਤ ’ਚ ‘ਓਮੀਕਰੋਨ’ ਦੀ ਦਸਤਕ, ਇਸ ਸੂਬੇ ’ਚ ਮਿਲੇ 2 ਮਾਮਲੇ

 

ਦਿੱਲੀ ਦੇ ਸਿਹਤ ਮੰਤਰੀ ਨੇ ਕਿਹਾ ਕਿ ਓਮੀਕਰੋਨ ਮਰੀਜ਼ ਤਨਜ਼ਾਨੀਆ ਤੋਂ ਆਇਆ ਹੈ। ਉਸ ਨੂੰ ਅਸੀਂ ਵੱਖਰੇ ਵਾਰਡ ’ਚ ਆਈਸੋਲੇਟ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਬਾਹਰ ਤੋਂ ਆ ਰਹੇ ਹਨ, ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਹੁਣ ਤੱਕ 17 ਪਾਜ਼ੇਟਿਵ ਮਰੀਜ਼ ਹਸਪਤਾਲ ’ਚ ਦਾਖ਼ਲ ਹਨ, 6 ਉਨ੍ਹਾਂ ਦੇ ਸੰਪਰਕ ਵਾਲੇ ਹਨ। 12 ਲੋਕਾਂ ਦੀ ਜੀਨੋਮ ਸਿਕਵੇਂਸਿੰਗ ਹੋਈ ਹੈ, ਜਿਨ੍ਹਾਂ ’ਚੋਂ 1 ਓਮੀਕਰੋਨ ਦਾ ਮਰੀਜ਼ ਹੈ। ਫਾਈਨਲ ਰਿਪੋਰਟ ਕੱਲ੍ਹ ਆਵੇਗੀ। ਅਸੀਂ ਆਖ ਸਕਦੇ ਹਾਂ ਕਿ ਦਿੱਲੀ ਵਿਚ ਪਹਿਲਾ ਓਮੀਕਰੋਨ ਕੇਸ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ WHO ਨੇ ਜਾਰੀ ਕੀਤੀ ‘ਹਾਈ ਰਿਸਕ’ ਦੀ ਚਿਤਾਵਨੀ

ਦੱਸ ਦੇਈਏ ਕਿ ਦਿੱਲੀ ’ਚ ਓਮੀਕਰੋਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਭਾਰਤ ’ਚ ਇਹ 5ਵਾਂ ਮਾਮਲਾ ਹੈ। ਇਸ ਤੋਂ ਪਹਿਲਾ ਕਰਨਾਟਕ, ਗੁਜਰਾਤ, ਮਹਾਰਾਸ਼ਟਰ ’ਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ। ਓਧਰ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦਾ ਓਮੀਕਰੋਨ ਵੇਰੀਐਂਟ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਇਹ ਵੇਰੀਐਂਟ 29 ਤੋਂ ਵਧੇਰੇ ਦੇਸ਼ਾਂ ’ਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਹਾਈ ਰਿਸਕ ਕੈਟੇਗਰੀ ਵਿਚ ਰੱਖਿਆ ਹੈ।

ਇਹ ਵੀ ਪੜ੍ਹੋ : ਕਰਨਾਟਕ-ਗੁਜਰਾਤ ਤੋਂ ਬਾਅਦ ਮਹਾਰਾਸ਼ਟਰ 'ਚ ਓਮੀਕਰੋਨ ਦੀ ਦਸਤਕ, ਭਾਰਤ 'ਚ ਹੁਣ ਤੱਕ ਚਾਰ ਪਾਜ਼ੇਟਿਵ


Tanu

Content Editor

Related News