ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਪਹਿਲਾਂ ਜੱਥਾ, 1 ਜੂਨ ਨੂੰ ਖੁੱਲਣਗੇ ਕਪਾਟ

05/31/2019 4:31:09 PM

ਚਮੋਲੀ (ਕੁਲਦੀਪ ਰਾਵਤ)—ਗੋਬਿੰਦ ਘਾਟ ਗੁਰਦੁਆਰਾ 'ਚ ਅਖੰਡ ਸਾਹਿਬ ਦੇ ਪਾਠ, ਭਜਨ ਅਤੇ ਕੀਰਤਨ ਕਰ ਪੰਜ ਪਿਆਰਿਆਂ ਦੀ ਅਗਵਾਈ 'ਚ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਭਾਵ ਸ਼ੁੱਕਰਵਾਰ ਨੂੰ ਪਹਿਲਾਂ ਜੱਥਾ ਰਵਾਨਾ ਹੋਇਆ। ਗੋਬਿੰਦ ਘਾਟ 'ਚ ਗੜ੍ਹਵਾਲ ਬੋਰਡ ਕਮਿਸ਼ਨ ਡਾ. ਬੀ. ਵੀ. ਆਰ. ਸੀ. ਪੁਰਸ਼ੋਤਮ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਸ਼ੁੱਭ ਆਰੰਭ ਕੀਤਾ। ਪਹਿਲੇ ਜੱਥੇ 'ਚ ਹੀ 8,000 ਤੋਂ ਜ਼ਿਆਦਾ ਸ਼ਰਧਾਲੂ ਹੇਮਕੁੰਟ ਲਈ ਰਵਾਨਾ ਹੋਏ। ਗੜ੍ਹਵਾਲ ਬੋਰਡ ਕਮਿਸ਼ਨ ਡਾਂ. ਬੀ. ਵੀ. ਆਰ. ਸੀ. ਪੁਰਸ਼ੋਤਮ, ਮੁੱਖ ਵਿਕਾਸ ਅਧਿਕਾਰੀ ਹੰਸਦਤ ਪਾਂਡੇ ਅਤੇ ਐਡੀਸ਼ਨਲ ਕੁਲੈਕਟਰ ਐੱਮ. ਐੱਸ. ਬਰਨੀਆ ਵੀ ਪਹਿਲੇ ਜੱਥੇ ਨਾਲ ਹੇਮਕੁੰਟ ਲਈ ਰਵਾਨਾ ਹੋਏ। ਇਸ ਮੌਕੇ 'ਤੇ ਮੈਨੇਜ਼ਮੈਂਟ ਟਰੱਸਟ ਦੇ ਸੀਨੀਅਰ ਪ੍ਰਬੰਧਕ ਸੇਵਾ ਸਿੰਘ ਨੇ ਮੁੱਖ ਮਹਿਮਾਨ ਗੜ੍ਹਵਾਲ ਕਮਿਸ਼ਨਰ ਦਾ ਸਵਾਗਤ ਕਰਦੇ ਹੋਏ ਕ੍ਰਿਪਾਨ (ਤਲਵਾਰ) ਭੇਂਟ ਕਰ ਕੇ ਸਨਮਾਣਿਤ ਕੀਤਾ। ਹੇਮਕੁੰਟ ਸਾਹਿਬ ਦੇ ਕਪਾਟ ਸ਼ਨੀਵਾਰ ਨੂੰ ਸ਼ਰਧਾਲੂਆਂ ਲਈ ਖੁੱਲਣਗੇ। 

ਗੜ੍ਹਵਾਲ ਬੋਰਡ ਕਮਿਸ਼ਨ ਨੇ ਪਵਿੱਤਰ ਧਾਮ ਹੇਮਕੁੰਟ, ਲੋਕਪਾਲ ਲਕਸ਼ਮਣ ਮੰਦਰ ਦੀ ਸ਼ੁਰੂਆਤ ਅਤੇ ਫਲਦਾਇਕ ਤੀਰਥ ਯਾਤਰਾ ਦੀ ਕਾਮਨਾ ਕੀਤੀ। ਯਾਤਰਾ ਮਾਰਗ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਗੜ੍ਹਵਾਲ ਕਮਿਸ਼ਨ ਖੁਦ ਵੀ ਜ਼ਿਲਾ ਪ੍ਰਸ਼ਾਸਨ ਦੀ ਟੀਮ ਸਮੇਤ ਪਹਿਲੇ ਜੱਥੇ ਨਾਲ ਹੇਮਕੁੰਟ ਲਈ ਰਾਵਾਨਾ ਹੋਇਆ। ਗੜ੍ਹਵਾਲ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਵਾਰ ਭਾਰੀ ਬਰਫਬਾਰੀ ਹੋਣ ਨਾਲ ਹੇਮਕੁੰਟ 'ਚ ਵੀ ਹੁਣ ਵੀ ਬਰਫ ਜੰਮੀ ਹੋਈ ਹੈ, ਜਿਸ ਕਾਰਨ ਕੁਝ ਸਮੱਸਿਆਵਾਂ ਆ ਸਕਦੀਆਂ ਹਨ ਪਰ ਫਿਰ ਵੀ ਯਾਤਰਾ ਨੂੰ ਸਫਲ ਅਤੇ ਸੁਗਮ ਬਣਾਉਣ ਲਈ ਹਰ ਸੰਭਵ ਤਿਆਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਪੈਦਲ ਮਾਰਗ 'ਤੇ ਪੂਰੀਆਂ ਸਹੂਲਤਾਂ ਮਿਲਣ। ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਜੋ ਵੀ ਕਮੀਆਂ ਰਹਿ ਗਈਆਂ ਹਨ ਉਨ੍ਹਾਂ ਨੂੰ ਜਲਦੀ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।


Iqbalkaur

Content Editor

Related News