ਦੇਸ਼ ''ਚ 65 ਫੀਸਦੀ ਯੋਗ ਕਿਸ਼ੋਰਾਂ ਨੂੰ ਦਿੱਤੀ ਗਈ ਟੀਕੇ ਦੀ ਪਹਿਲੀ ਖ਼ੁਰਾਕ : ਮਨਸੁਖ ਮਾਂਡਵੀਆ

Friday, Feb 04, 2022 - 12:53 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ 15 ਸਾਲ ਤੋਂ 18 ਸਾਲ ਦੇ ਉਮਰ ਵਰਗ ਦੇ 65 ਫੀਸਦੀ ਕਿਸ਼ੋਰਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁਕੀ ਹੈ। ਮਾਂਡਵੀਆ ਨੇ ਟਵੀਟ ਕੀਤਾ,''ਯੰਗ ਇੰਡੀਆ ਦੀ ਇਤਿਹਾਸਕ ਕੋਸ਼ਿਸ਼ ਜਾਰੀ, ਸਿਰਫ਼ ਇਕ ਮਹੀਨੇ 'ਚ 15 ਸਾਲ ਤੋਂ 18 ਸਾਲ ਉਮਰ ਦੇ 65 ਫੀਸਦੀ ਬੱਚਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਵਿਸ਼ਵ ਦਾ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਰਚ ਰਿਹਾ ਨਵੇਂ ਕੀਰਤੀਮਾਨ।'' ਕੇਂਦਰੀ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਅਨੁਸਾਰ 34.90 ਲੱਖ ਯੋਗ ਕਿਸ਼ੋਰਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁਕੀ ਹੈ। ਸਵੇਰੇ 7 ਵਜੇ ਤੱਕ ਪ੍ਰਾਪਤ ਅੰਤਿਮ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ ਟੀਕੇ ਦੀਆਂ 55 ਲੱਖ ਤੋਂ ਵੱਧ ਖ਼ੁਰਾਕਾਂ ਦਿੱਤੇ ਜਾਣ ਨਾਲ ਦੇਸ਼ 'ਚ ਹੁਣ ਤੱਕ ਕੁੱਲ 168.47 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।

PunjabKesari

ਦੇਸ਼ ਭਰ 'ਚ ਟੀਕਾਕਰਨ ਮੁਹਿੰਮ ਪਿਛਲੇ ਸਾਲ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ, ਜਿਸ 'ਚ ਸਿਹਤ ਕਰਮੀਆਂ ਨੂੰ ਪਹਿਲੇ ਪੜਾਅ 'ਚ ਟੀਕਾ ਲਗਾਇਆ ਗਿਆ ਸੀ। ਮੋਹਰੀ ਮੋਰਚੇ ਦੇ ਕਰਮੀਆਂ ਦਾ ਟੀਕਾਕਰਨ ਪਿਛਲੇ ਸਾਲ 2 ਫਰਵਰੀ ਤੋਂ ਸ਼ੁਰੂ ਹੋਇਆ ਸੀ। ਬਾਅਦ 'ਚ ਪੜਾਅ 'ਚ ਵੱਖ-ਵੱਖ ਉਮਰ ਸਮੂਹਾਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ 3 ਜਨਵਰੀ ਤੋਂ 15 ਸਾਲ ਤੋਂ 18 ਸਾਲ ਉਮਰ ਵਰਗ ਦੇ ਕਿਸ਼ੋਰਾਂ ਲਈ ਕੋਰੋਨਾ ਰੋਕੂ ਟੀਕਾਕਰਨ ਦਾ ਪੜਾਅ ਸ਼ੁਰੂ ਹੋਇਆ। ਇਸ ਤੋਂ ਬਾਅਦ 10 ਜਨਵਰੀ ਤੋਂ ਸਿਹਤ ਕਰਮੀਆਂ, ਮੋਹਰੀ ਮੋਰਚੇ ਦੇ ਕਰਮੀਆਂ, ਚੋਣ ਡਿਊਟੀ 'ਤੇ ਤਾਇਨਾਤ ਕੀਤੇ ਜਾਣ ਵਾਲੇ ਕਰਮੀਆਂ, ਵੱਖ-ਵੱਖ ਰੋਗਾਂ ਨਾਲ ਪੀੜਤ ਸੀਨੀਅਰ ਨਾਗਰਿਕਾਂ ਲਈ ਚੌਕਸੀ ਖ਼ੁਰਾਕ ਦੇਣ ਦੀ ਸ਼ੁਰੂਆਤ ਕੀਤੀ ਗਈ।

 

 


DIsha

Content Editor

Related News