ਸਕੂਲ ਵੈਨ ''ਤੇ ਗੋਲੀਬਾਰੀ, ਬੱਚਿਆਂ ਨੇ ਸੀਟਾਂ ਹੇਠ ਲੁੱਕ ਕੇ ਬਚਾਈ ਜਾਨ

Friday, Oct 25, 2024 - 03:50 PM (IST)

ਸਕੂਲ ਵੈਨ ''ਤੇ ਗੋਲੀਬਾਰੀ, ਬੱਚਿਆਂ ਨੇ ਸੀਟਾਂ ਹੇਠ ਲੁੱਕ ਕੇ ਬਚਾਈ ਜਾਨ

ਅਮਰੋਹਾ (ਭਾਸ਼ਾ)- ਸ਼ੁੱਕਰਵਾਰ ਸਵੇਰੇ ਇਕ ਸਕੂਲ ਵੈਨ 'ਤੇ ਚਿਹਰਾ ਢੱਕ ਕੇ ਆਏ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਹਤਾਹਤ ਨਹੀਂ ਹੋਇਆ। ਮਾਮਲੇ 'ਚ ਸ਼ਿਕਾਇਤ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਹ ਪੂਰੀ ਘਟਨਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ 'ਚ ਵਾਪਰੀ। ਪੁਲਸ ਖੇਤਰ ਅਧਿਕਾਰੀ (ਸੀ.ਓ.) ਸ਼ਵੇਤਾਭ ਭਾਸਕਰ ਨੇ ਦੱਸਿਆ ਕਿ ਵੈਨ ਚਾਲਕ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਚੇ ਅਤੇ ਚਾਲਕ ਸੁਰੱਖਿਅਤ ਹੈ। ਸੀਓ ਨੇ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਗਜਰੌਲਾ ਥਾਣੇ 'ਚ ਤਿੰਨ ਲੋਕਾਂ ਖ਼ਿਲਾਫ ਨਾਮਜ਼ਦ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇਕ ਸ਼ੱਕੀ ਨੂੰ ਪੁਲਸ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ, ਸਕੂਲ ਵੈਨ 'ਚ 28 ਬੱਚੇ ਸਵਾਰ ਸਨ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਵੇਰੇ ਅਣਪਛਾਤੇ ਨਕਾਬਪੋਸ਼ ਨੇ ਐੱਸ.ਆਰ.ਐੱਸ. ਇੰਟਰਨੈਸ਼ਨਲ ਸਕੂਲ ਦੀ ਵੈਨ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਡਰ ਫੈਲਾ ਦਿੱਤਾ। ਡਰ ਕਾਰਨ ਚੀਕਦੇ ਹੋਏ ਬੱਚਿਆਂ ਨੇ ਸੀਟਾਂ ਦੇ ਹੇਠਾਂ ਲੁੱਕ ਕੇ ਆਪਣੀ ਜਾਨ ਬਚਾਈ। ਸਕੂਲ ਵੈਨ ਚਾਲਕ ਨੇ ਸਮਝਦਾਰੀ ਅਤੇ ਸਾਹਸ ਦਿਖਾਉਂਦੇ ਹੋਏ ਵਾਹਨ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਅਤੇ ਸਕੂਲ ਪ੍ਰਬੰਧਨ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਸੰਬੰਧਤ ਐੱਸ.ਆਰ.ਐੱਸ. ਇੰਟਰਨੈਸ਼ਨਲ ਸਕੂਲ, ਗਜਰੌਲਾ ਦੇ ਪ੍ਰਿੰਸੀਪਲ ਦੀ ਸੂਚਨਾ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News