ਕਾਰ ''ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

Wednesday, Dec 06, 2023 - 05:28 PM (IST)

ਕਾਰ ''ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਡਰਾਈਵਰ

ਗੋਹਾਨਾ- ਹਰਿਆਣਾ ਦੇ ਗੋਹਾਨਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਕਥੁਰਾ ਤੋਂ ਕਾਹਲਪਾ ਦੇ ਰਸਤੇ 'ਚ ਵੈਗਨਆਰ ਕਾਰ 'ਚ ਅੱਗ ਲੱਗ ਗਈ। ਕਾਰ ਵਿਚ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਬੀਰ, ਉਮਰ 45 ਸਾਲ ਪਿੰਡ ਕਾਹਲਪਾ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਅੱਜ ਸਵੇਰੇ ਕਾਰ 'ਚ ਅੱਗ ਲੱਗਣ ਅਤੇ ਜ਼ਿੰਦਾ ਸੜੇ ਵਿਅਕਤੀ ਬਾਰੇ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ-  ਬੋਰਵੈੱਲ 'ਚ ਡਿੱਗੀ 4 ਸਾਲ ਦੀ ਮਾਸੂਮ ਜ਼ਿੰਦਗੀ ਦੀ ਜੰਗ ਹਾਰੀ, 10 ਘੰਟੇ ਚਲਿਆ ਸੀ ਰੈਸਕਿਊ ਆਪ੍ਰੇਸ਼ਨ

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ।  ਓਧਰ ਪੁਲਸ ਦਾ ਕਹਿਣਾ ਹੈ ਕਿ ਵੈਗਨਆਰ ਕਾਰ 'ਚ ਸ਼ਾਰਟ ਸਰਕਿਟ ਦਾ ਖ਼ਦਸ਼ਾ ਹੈ, ਜਿਸ ਕਾਰਨ ਬਲਬੀਰ ਜ਼ਿੰਦਾ ਸੜ ਗਿਆ। ਪੁਲਸ ਮੁਤਾਬਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ


author

Tanu

Content Editor

Related News