ਸੰਸਦ ਦੀ ਅਨੈਕਸੀ ਇਮਾਰਤ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਮੌਜੂਦ
Monday, Aug 17, 2020 - 08:36 AM (IST)
ਨਵੀਂ ਦਿੱਲੀ,(ਏਜੰਸੀ)- ਨਵੀਂ ਦਿੱਲੀ ਸਥਿਤ ਸੰਸਦ ਭਵਨ ਦੀ ਅਨੈਕਸੀ ਇਮਾਰਤ ਵਿਚ ਅੱਗ ਲੱਗਣ ਦੀ ਖਬਰ ਹੈ। ਫਾਇਰ ਫਾਈਟਰਜ਼ ਵਿਭਾਗ ਮੁਤਾਬਕ ਅਨੈਕਸੀ ਇਮਾਰਤ ਦੀ ਛੇਵੀਂ ਮੰਜ਼ਲ 'ਤੇ ਅੱਗ ਲੱਗੀ ਹੈ। ਅੱਗ ਲੱਗਣ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ।
ਫਿਲਹਾਲ ਫਾਇਰ ਫਾਈਟਰਜ਼ ਦੀਆਂ 4 ਗੱਡੀਆਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਮਿਲ ਸਕੀ।