ਨੋਇਡਾ ਦੇ ਮੈਟਰੋ ਹਸਪਤਾਲ 'ਚ ਲੱਗੀ ਭਿਆਨਕ ਅੱਗ

Thursday, Feb 07, 2019 - 01:38 PM (IST)

ਨੋਇਡਾ ਦੇ ਮੈਟਰੋ ਹਸਪਤਾਲ 'ਚ ਲੱਗੀ ਭਿਆਨਕ ਅੱਗ

ਨੋਇਡਾ- ਉੱਤਰ ਪ੍ਰਦੇਸ਼ 'ਚ ਨੋਇਡਾ ਦੇ ਮੈਟਰੋ ਹਸਪਤਾਲ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਅਤੇ ਬਚਾਅ-ਰਾਹਤ ਕੰਮ ਜਾਰੀ ਹੈ। 

ਇਸ ਹਾਦਸੇ 'ਚ ਹੁਣ ਤੱਕ 30-40 ਲੋਕ ਸੁਰੱਖਿਅਤ ਕੱਢੇ ਗਏ ਹਨ ਪਰ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਹਸਪਤਾਲ ਦੇ ਸ਼ੀਸ਼ੇ ਤੋੜੇ ਗਏ ਹਨ, ਤਾਂ ਜੋ ਧੂੰਆਂ ਇੱਕਠਾ ਨਾ ਹੋ ਸਕੇ। ਹਸਪਤਾਲ 'ਚ ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲੀ।

PunjabKesari

ਰਿਪੋਰਟ ਮੁਤਾਬਕ ਨੋਇਡਾ ਦੇ ਸੈਕਟਰ 12 'ਚ ਸਥਿਤ ਮਸ਼ਹੂਰ ਮੈਟਰੋ ਹਸਪਤਾਲ ਦੀ ਤੀਜੀ ਅਤੇ ਚੌਥੀ ਮੰਜ਼ਿਲ 'ਤੇ ਲੱਗੀ ਹੈ। ਮੌਕੇ  'ਤੇ ਅੱਗ ਬੁਝਾਉਣ ਦੀਆਂ 12 ਗੱਡੀਆਂ ਪਹੁੰਚ ਗਈਆਂ। ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਹਾਦਸਾ ਵਾਪਰਨ ਸਮੇਂ ਕੁਝ ਮਰੀਜ਼ਾਂ ਦਾ ਆਪਰੇਸ਼ਨ ਵੀ ਚੱਲ ਰਿਹਾ ਸੀ ਪਰ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਵੀ ਕੱਢਣਾ ਪਿਆ। ਜੋ ਮਰੀਜ਼ ਜ਼ਿਆਦਾ ਗੰਭੀਰ ਰੂਪ 'ਚ ਜ਼ਖਮੀ ਸੀ, ਉਨ੍ਹਾਂ ਨੂੰ ਦੂਜੇ ਹਸਪਤਾਲਾਂ 'ਚ ਭੇਜਿਆ ਗਿਆ।PunjabKesari


author

Iqbalkaur

Content Editor

Related News