ਕੋਲਕਾਤਾ ਦੇ ਤੋਪਸੀਆ ਇਲਾਕੇ ''ਚ ਲੱਗੀ ਅੱਗ, 20 ਝੁੱਗੀਆਂ ਹੋਈਆਂ ਸੜ ਕੇ ਸੁਆਹ

Tuesday, Nov 10, 2020 - 10:47 PM (IST)

ਕੋਲਕਾਤਾ ਦੇ ਤੋਪਸੀਆ ਇਲਾਕੇ ''ਚ ਲੱਗੀ ਅੱਗ, 20 ਝੁੱਗੀਆਂ ਹੋਈਆਂ ਸੜ ਕੇ ਸੁਆਹ

ਕੋਲਕਾਤਾ - ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਤੋਪਸੀਆ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਲੱਗੀ ਭਿਆਨਕ ਅੱਗ ਕਾਰਨ ਕਰੀਬ 20 ਝੁੱਗੀਆਂ ਪੂਰੀ ਤਰ੍ਹਾਂ ਸੜ ਗਈਆਂ। ਇੱਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਅੱਗ ਲੱਗੀ। ਘੱਟ ਤੋਂ ਘੱਟ 6 ਫਾਇਰ ਬ੍ਰਿਗੇਡ ਵਾਹਨਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਭੇਜਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਅੱਗ ਦੀ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਡੇ ਅਧਿਕਾਰੀ ਅੱਗ ਬੁਝਾਣ 'ਚ ਲੱਗੇ ਹੋਏ ਹਨ। ਇਹ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।


author

Inder Prajapati

Content Editor

Related News