ਦਿੱਲੀ : ਇਮਾਰਤ ''ਚ ਲੱਗੀ ਅੱਗ, 40 ਲੋਕ ਬਚਾਏ ਗਏ

12/26/2019 11:12:55 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਅੱਗ ਲੱਗਣ ਦੀ ਖਬਰ ਹੈ। ਇਹ ਅੱਗ ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ਵਿਚ ਲੱਗੀ। ਇਸ ਵਿਚ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ 40 ਲੋਕਾਂ ਦੀ ਜਾਨ ਬਚਾਈ ਹੈ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਗ ਸਵੇਰੇ 2 ਵਜੇ ਦੇ ਕਰੀਬ ਲੱਗੀ ਸੀ। ਜਿਸ ਇਮਾਰਤ ਵਿਚ ਅੱਗ ਲੱਗੀ, ਉਹ ਚਾਰ ਮੰਜ਼ਲਾਂ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਗਰਾਊਂਡ ਫਲੋਰ 'ਚ ਪਲਾਸਟਿਕ ਵੇਸਟ ਦਾ ਗੋਦਾਮ ਹੈ। ਜਦਕਿ ਉੱਪਰੀਆਂ 3 ਮੰਜ਼ਲਾਂ 'ਤੇ ਲੋਕ ਰਹਿੰਦੇ ਸਨ। ਇਮਾਰਤ ਵਿਚ ਚੜ੍ਹਨ-ਉਤਰਨ ਲਈ ਸਿਰਫ ਇਕ ਹੀ ਰਸਤਾ ਸੀ।

ਅੱਗ ਲੱਗਣ ਤੋਂ ਬਾਅਦ ਇਮਾਰਤ ਵਿਚ ਰਹਿ ਰਹੇ ਲੋਕ ਛੱਤ 'ਤੇ ਚਲੇ ਗਏ, ਜਿਸ ਕਾਰਨ ਉਨ੍ਹਾਂ ਨੂੰ ਬਚਾਉਣ ਆਸਾਨ ਹੋ ਗਿਆ। ਅੱਗ 'ਤੇ ਸਵੇਰੇ 4 ਵਜੇ ਕਾਬੂ ਪਾਇਆ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਕੁਝ ਦਿਨ ਪਹਿਲਾਂ ਕਿਰਾੜੀ ਅਤੇ ਉਸ ਤੋਂ ਪਹਿਲਾਂ ਅਨਾਜ ਮੰਡੀ 'ਚ ਭਿਆਨਕ ਅੱਗ ਲੱਗੀ ਸੀ। ਕਿਰਾੜੀ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਅਨਾਜ ਮੰਡੀ ਅੱਗ 'ਚ ਕੁੱਲ 46 ਲੋਕਾਂ ਨੇ ਜਾਨ ਗਵਾਈ ਸੀ।


Tanu

Content Editor

Related News