ਬੈਰਕਪੁਰ ''ਚ ਬੀਜੇਪੀ ਦੇ ਦਫ਼ਤਰ ''ਚ ਲੱਗੀ ਅੱਗ, ਟੀ.ਐੱਮ.ਸੀ. ''ਤੇ ਦੋਸ਼

12/20/2020 1:57:31 AM

ਕੋਲਕਾਤਾ - ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚਾਲੇ ਸਿਆਸੀ ਘਮਾਸਾਨ ਜਾਰੀ ਹੈ। ਸ਼ਨੀਵਾਰ ਦੀ ਰਾਤ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਵਿੱਚ ਅਸਾਮਾਜਿਕ ਤੱਤਾਂ ਨੇ ਬੀਜੇਪੀ ਦੇ ਦਫ਼ਤਰ ਵਿੱਚ ਅੱਗ ਲਗਾ ਦਿੱਤੀ। ਇਸ ਨਾਲ ਤਣਾਅ ਦੀ ਸ਼ਥਿਤੀ ਪੈਦਾ ਹੋ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਵੀ ਪਹੁੰਚ ਗਈ। ਬੀਜੇਪੀ ਨੇ ਇਸ ਦੇ ਲਈ ਟੀ.ਐੱਮ.ਸੀ. 'ਤੇ ਦੋਸ਼ ਲਗਾਇਆ ਹੈ।

ਅੱਗ ਲੱਗਣ ਦੀ ਇਹ ਵਾਰਦਾਤ ਬੈਕਤਪੁਰ ਤੋਂ ਟੀ.ਐੱਮ.ਸੀ. ਦੇ ਵਿਧਾਇਕ ਸ਼ੀਲਭੱਦਰ ਦੱਤ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੇ ਕੁੱਝ ਹੀ ਸਮੇਂ ਬਾਅਦ ਦੀ ਹੈ। ਸ਼ੀਲਭੱਦਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਬੀਜੇਪੀ ਦਾ ਪੱਲਾ ਫੜ ਲਿਆ ਸੀ। ਇਕ ਪਾਸੇ ਮਿਦਨਾਪੁਰ ਵਿੱਚ ਸ਼ੀਲਭੱਦਰ ਬੀਜੇਪੀ ਵਿੱਚ ਸ਼ਾਮਲ ਹੋਏ, ਦੂਜੇ ਪਾਸੇ ਬੈਰਕਪੁਰ ਦੇ ਵਾਰਡ ਨੰਬਰ 20 ਵਿੱਚ ਗਵਰਨਮੈਂਟ ਸਕੂਲ ਦੇ ਨੇੜੇ ਸਥਿਤ ਦਫ਼ਤਰ ਵਿੱਚ ਅੱਗ ਲੱਗ ਗਈ। ਬੀਜੇਪੀ ਦੇ ਕਰਮਚਾਰੀਆਂ ਨੇ ਇਸ ਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਦਿੱਤੀ।

ਪਾਰਟੀ ਦਫ਼ਤਰ ਵਿੱਚ ਅੱਗ ਲਗਾਏ ਜਾਣ ਦੀ ਜਾਣਕਾਰੀ ਮਿਲਦੇ ਹੀ ਬੀਜੇਪੀ ਦੇ ਕਈ ਨੇਤਾ ਪਹੁੰਚ ਗਏ। ਟੀਟਾਗੜ੍ਹ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਬੀਜੇਪੀ ਨੇ ਟੀ.ਐੱਮ.ਸੀ. ਕਰਮਚਾਰੀਆਂ 'ਤੇ ਪਾਰਟੀ ਦਫ਼ਤਰ ਵਿੱਚ ਅੱਗ ਲਗਾਉਣ ਦਾ ਦੋਸ਼ ਲਗਾਇਆ ਹੈ। ਬੈਰਕਪੁਰ ਮੰਡਲ-2 ਦੇ ਬੀਜੇਪੀ ਪ੍ਰਧਾਨ ਸਵਪਨ ਬਿਸ਼ਵਾਸ ਨੇ ਕਿਹਾ ਕਿ ਵਿਧਾਇਕ ਦੇ ਬੀਜੇਪੀ ਵਿੱਚ ਸ਼ਾਮਲ ਹੋ ਜਾਣ ਕਾਰਨ ਟੀ.ਐੱਮ.ਸੀ. ਦੇ ਸਥਾਕ ਨੇਤਾਵਾਂ ਵਿੱਚ ਡਰ ਹੈ। ਇਸ ਵਜ੍ਹਾ ਨਾਲ ਉਨ੍ਹਾਂ ਨੇ ਸਾਡੇ ਪਾਰਟੀ ਦਫਤਰ ਵਿੱਚ ਅੱਗ ਲਗਾਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News