ਦਿੱਲੀ ਦੀ ਇਕ ਪਲਾਸਟਿਕ ਫੈਕਟਰੀ ''ਚ ਲੱਗੀ ਅੱਗ

01/16/2018 9:50:58 AM

ਨਵੀਂ ਦਿੱਲੀ - ਇਥੋਂ ਦੇ ਨਰੇਲਾ ਸਨਅਤੀ ਖੇਤਰ 'ਚ ਇਕ ਪਲਾਸਟਿਕ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਸੋਮਵਾਰ ਅਚਾਨਕ ਭਿਆਨਕ ਅੱਗ ਲੱਗ ਗਈ। 
ਫਾਇਰ ਬ੍ਰਿਗੇਡ ਦੀਆਂ 23 ਮੋਟਰ ਗੱਡੀਆਂ ਨੇ ਕਈ ਘੰਟਿਆਂ ਦੀ ਮਿਹਨਤ ਪਿੱਛੋਂ ਅੱਗ 'ਤੇ ਕਾਬੂ ਪਾਇਆ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਅੱਗ ਲੱਗਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਬਿਲਕੁਲ ਢਹਿ-ਢੇਰੀ ਹੋ ਗਈ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।


Related News