ਆਂਧਰਾ ਪ੍ਰਦੇਸ਼ 'ਚ ਰਾਮ ਨੌਮੀ ਮੌਕੇ ਵੇਣੂਗੋਪਾਲਾ ਸਵਾਮੀ ਮੰਦਰ 'ਚ ਲੱਗੀ ਅੱਗ, ਮਚੀ ਭੱਜ-ਦੌੜ

03/30/2023 4:00:33 PM

ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਸਥਿਤ ਇਕ ਮੰਦਰ 'ਚ ਵੀਰਵਾਰ ਨੂੰ ਰਾਮ ਨੌਮੀ ਦੀ ਸਮਾਪਤੀ ਦੌਰਾਨ ਅੱਗ ਲੱਗ ਗਈ। ਇਸ ਘਟਨਾ ਮਗਰੋਂ ਭੱਜ-ਦੌੜ ਮਚ ਗਈ। ਗ਼ਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀ ਹੋਇਆ ਹੈ, ਕਿਉਂਕਿ ਸ਼ਰਧਾਲੂ ਪਹਿਲਾਂ ਹੀ ਤਨੁਕੁ ਮੰਡਲ ਦੇ ਦੁਵਵਾ ਪਿੰਡ ਇਕ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਵੇਣੂਗੋਪਾਲਾ ਸਵਾਮੀ ਮੰਦਰ ਦੇ ਕੰਪਲੈਕਸ ਤੋਂ ਬਾਹਰ ਚਲੇ ਗਏ ਸਨ।

ਇਹ ਵੀ ਪੜ੍ਹੋ- ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਰ ਦੀ ਛੱਤ ਡਿੱਗੀ, 25 ਲੋਕਾਂ ਦੇ ਫਸਣ ਦਾ ਖ਼ਦਸ਼ਾ

PunjabKesari

ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਯੂ. ਰਵੀ ਪ੍ਰਕਾਸ਼ ਨੇ ਪੁਸ਼ਟੀ ਕੀਤੀ ਕਿ ਇਹ ਇਕ ਸ਼ਾਰਟ-ਸਰਕਟ ਸੀ ਅਤੇ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੂਜਾ ਦੀ ਸਮਾਪਤੀ ਤੋਂ ਬਾਅਦ ਦੁਪਹਿਰ ਨੂੰ ਅੱਗ ਲੱਗ ਗਈ। ਪੁਲਸ ਮੁਤਾਬਕ ਪ੍ਰਬੰਧਕਾਂ ਨੇ ਪਾਲਮੀਰਾ ਦੇ ਪੱਤਿਆਂ ਤੋਂ ਬਣਿਆ ਟੈਂਟ ਲਗਾਇਆ ਸੀ। ਟੈਂਟ ਸੜਨ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਹੋਇਆ। SP ਰਵੀ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਇਹ ਵੀ ਪੜ੍ਹੋ- ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

PunjabKesari

ਅਧਿਕਾਰੀ ਨੇ ਕਿਹਾ ਕਿ ਕਿਉਂਕਿ ਇਹ ਅੱਗ ਦੀ ਦੁਰਘਟਨਾ ਸੀ। ਪੁਲਸ ਵਿਭਾਗ ਨੇ ਕੋਈ ਕੇਸ ਦਰਜ ਨਹੀਂ ਕੀਤਾ। ਇਸ ਦੌਰਾਨ ਘਟਨਾ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਛੱਤ ਵਾਲੇ ਤੰਬੂ ਵਿਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ।


Tanu

Content Editor

Related News