ਪਟਾਕਾ ਫੈਕਟਰੀ ''ਚ ਹੋਏ 3 ਧਮਾਕੇ, 10 ਕਰਮਚਾਰੀ ਜ਼ਖਮੀ
Sunday, Oct 07, 2018 - 06:15 PM (IST)
ਪੱਛਮੀ ਬੰਗਾਲ— ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਦੇ ਗੋਬਿੰਦਪੁਰ ਬਾਈਪਾਸ ਨੇੜੇ ਸਥਿਤ ਪਟਾਕਾ ਫੈਕਟਰੀ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਪਟਾਕਾ ਫੈਕਟਰੀ 'ਚ ਅੱਗ ਲੱਗਣ ਦੇ ਬਾਅਦ ਇਕ ਕਰਕੇ ਤਿੰਨ ਧਮਾਕੇ ਹੋਏ। ਇਸ ਧਮਾਕੇ ਨਾਲ ਫੈਕਟਰੀ 'ਚ ਕੰਮ ਕਰਨ ਵਾਲੇ 10 ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਪੁਲਸ ਨੇ ਇਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਹੈ। ਫੈਕਟਰੀ ਮਾਲਕ ਘਟਨਾ ਦੇ ਬਾਅਦ ਫਰਾਰ ਹੈ।
West Bengal: A fire has broken out at a firecracker factory at Gobindapur bypass in South 24 Parganas district. Three explosions were heard. Ten workers of the factory injured and taken to a hospital. One employee has been detained by the police while the owner is absconding. pic.twitter.com/1UYyfr0EwI
— ANI (@ANI) October 7, 2018
ਅੱਗ 'ਤੇ ਕਾਬੂ ਪਾਉਣ ਲਈ ਘਟਨਾ ਸਥਾਨ 'ਤੇ ਕਈ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ। ਮੌਕੇ 'ਤੇ ਭਾਰੀ ਸੰਖਿਆ 'ਚ ਲੋਕ ਵੀ ਮੌਜੂਦ ਹਨ। ਇਸ ਹਾਦਸੇ 'ਚ ਕਿੰਨੀ ਸੰਪਤੀ ਦਾ ਨੁਕਸਾਨ ਹੋਇਆ ਹੈ, ਇਸ ਗੱਲ ਦਾ ਅੰਦਾਜਾ ਹੁਣ ਤੱਕ ਨਹੀਂ ਲਗਾਇਆ ਜਾ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
