ਇਲੈਕਟ੍ਰਿਕ ਹਾਰਡਵੇਅਰ ਦੀ ਦੁਕਾਨ ''ਚ ਲੱਗੀ ਅੱਗ, 2 ਬੱਚਿਆਂ ਸਮੇਤ ਪਰਿਵਾਰ ਦੇ 2 ਜੀਆਂ ਦੀ ਮੌਤ
Wednesday, Aug 30, 2023 - 11:11 AM (IST)

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿਚੰਵਡ ਸ਼ਹਿਰ 'ਚ ਬੁੱਧਵਾਰ ਸਵੇਰੇ ਇਲੈਕਟ੍ਰਿਕ ਹਾਰਡਵੇਅਰ ਦੀ ਇਕ ਦੁਕਾਨ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਡ ਦੇ ਚਿਖਲੀ ਖੇਤਰ ਦੇ ਪੂਰਨਾਨਗਰ 'ਚ ਪੂਜਾ ਹਾਈਟਸ ਇਮਾਰਤ 'ਚ ਸਥਿਤ ਦੁਕਾਨ 'ਚ ਸਵੇਰੇ 5.25 ਵਜੇ ਲੱਗੀ।
ਇਹ ਵੀ ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ
ਪਿੰਪਰੀ ਚਿੰਚਵਡ ਨਗਰ ਨਿਗਮ ਦੇ ਇਕ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ,''ਹੁਣ ਤੱਕ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਇਮਾਰਤ ਦੇ ਗਰਾਊਂਡ ਫਲੋਰ 'ਚ ਸਥਿਤ ਹਾਰਡਵੇਅਰ ਦੀ ਦੁਕਾਨ 'ਚ ਸੁੱਤੇ ਹੋਏ ਸਨ।'' ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਚਿਮਨਾਰਾਮ ਚੌਧਰੀ (48), ਨਮਰਤਾ ਚਿਮਨਾਰਾਮ ਚੌਧਰੀ (40), ਭਾਵੇਸ਼ ਚੌਧਰੀ (15) ਅਤੇ ਸਚਿਨ ਚੌਧਰੀ (13) ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8