ਮੇਰਠ ''ਚ ਹੰਗਾਮਾ, ਭੀੜ੍ਹ ਨੇ ਲਾਈ 100 ਝੁੱਗੀਆਂ ਅੱਗ

03/07/2019 12:33:54 AM

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਦੇ ਸਦਰ ਥਾਣਾ ਖੇਤਰ ਦੀ ਭੂਸਾ ਮੰਡੀ 'ਚ ਗੈਰ-ਕਾਨੂੰਨੀ ਨਿਰਮਾਣ ਤੋੜਨ 'ਤੇ ਹੰਗਾਮਾ ਹੋ ਗਿਆ। ਮੌਕੇ 'ਤੇ ਪਹੁੰਚੀ ਕੈਂਟੋਮੈਂਟ ਬੋਰਡ ਤੇ ਪੁਲਸ ਦੀ ਟੀਮ ਨਾਲ ਸਥਾਨਕ ਲੋਕਾਂ ਨੇ ਬਦਸਲੂਕੀ ਕਰਦੇ ਹੋਏ ਕੁੱਟਮਾਰ ਕੀਤੀ। ਪੁਲਸ ਕਰਮਚਾਰੀਆਂ ਦਾ ਵਾਇਰਲੈਸ ਖੋਹ ਲਿਆ। ਇਸ ਤੋਂ ਬਾਅਦ ਉਥੇ ਕਰੀਬ 100 ਤੋਂ ਜ਼ਿਆਦਾ ਝੁੱਗੀ ਝੌਪੜੀਆਂ ਨੂੰ ਅੱਗ ਲਗਾ ਦਿੱਤੀ ਗਈ। ਇਕ ਧਾਰਮਿਕ ਸਥਾਨ ਵੀ ਅੱਗ ਦੀ ਲਪੇਟ 'ਚ ਆ ਗਿਆ।
ਮਕਾਨਾਂ 'ਚ ਵੱਡੀ ਗਿਣਤੀ 'ਚ ਰੱਖੇ ਸਿਲੈਂਡਰ ਫੱਟਣ ਕਾਰਨ ਪੂਰਾ ਸ਼ਹਿਰ ਕੰਬ ਉਠਿਆ। ਹਾਦਸੇ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ। ਕਈ ਬੱਸਾਂ ਤੇ ਵਾਹਨਾਂ 'ਚ ਭੰਨ ਤੋੜ ਕੀਤੀ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਨੇ ਕਈ ਦੁਕਾਨਾਂ 'ਚ ਲੁੱਟਖੋਹ ਵੀ ਕੀਤੀ। ਪੂਰੇ ਸ਼ਹਿਰ 'ਚ ਦੰਗੇ ਦੀ ਅਫਵਾਹ ਫੈਲ ਗਈ।


Inder Prajapati

Content Editor

Related News