ਫੈਕਟਰੀ ’ਚ ਲੱਗੀ ਅੱਗ, 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ

Friday, Oct 10, 2025 - 08:07 PM (IST)

ਫੈਕਟਰੀ ’ਚ ਲੱਗੀ ਅੱਗ, 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ

ਸਿੰਗਾਰਾਇਆਕੋਂਦਾ (ਆਂਧਰਾ ਪ੍ਰਦੇਸ਼), (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ਵਿਚ ਸ਼ੁੱਕਰਵਾਰ ਤੜਕੇ ਇਕ ਤੰਬਾਕੂ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਨਾਲ 550 ਕਰੋੜ ਰੁਪਏ ਦਾ ਤੰਬਾਕੂ ਸੜ ਕੇ ਸੁਆਹ ਹੋ ਗਿਆ। ਪੁਲਸ ਦੇ ਅਨੁਸਾਰ, ਫੈਕਟਰੀ ਪ੍ਰਬੰਧਨ ਨੇ ਦਾਅਵਾ ਕੀਤਾ ਹੈ ਕਿ ਤੜਕੇ ਫੈਕਟਰੀ ਦੇ ‘ਏ’ ਅਤੇ ‘ਬੀ’ ਬਲਾਕਾਂ ਵਿਚ ਲੱਗੀ ਅੱਗ ਵਿਚ ਲੱਗਭਗ 11,000 ਟਨ ਤੰਬਾਕੂ ਸੜ ਗਿਆ।

ਹਾਲਾਂਕਿ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਕਾਸ਼ਮ ਜ਼ਿਲੇ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਵੀ. ਹਰਸ਼ਵਰਧਨ ਰਾਜੂ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਜਲਦੀ ਤੋਂ ਜਲਦੀ ਇਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ।


author

Rakesh

Content Editor

Related News