ਦਿੱਲੀ ਏਮਜ਼ ਦੇ ਐਂਡੋਸਕੋਪੀ ਰੂਮ ''ਚ ਲੱਗੀ ਅੱਗ

Monday, Aug 07, 2023 - 01:50 PM (IST)

ਦਿੱਲੀ ਏਮਜ਼ ਦੇ ਐਂਡੋਸਕੋਪੀ ਰੂਮ ''ਚ ਲੱਗੀ ਅੱਗ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੀ ਦੂਜੀ ਮੰਜ਼ਿਲ 'ਤੇ ਐਂਡੋਸਕੋਪੀ ਰੂਮ 'ਚ ਸੋਮਵਾਰ ਅਚਾਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੂਮ 'ਚ ਮੌਜੂਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸੇ ਵਾਲੀ ਜਗ੍ਹਾ ਦੇ ਦ੍ਰਿਸ਼ਾਂ 'ਚ ਖਿੜਕੀਆਂ ਤੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 11.54 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਕੀਤਾ ਗਿਆ। ਸੂਤਰਾਂ ਅਨੁਸਾਰ ਅੱਗ ਪੁਰਾਣੀ ਓ.ਪੀ.ਡੀ. ਦੀ ਦੂਜੀ ਮੰਜ਼ਿਲ 'ਤੇ ਐਮਰਜੈਂਸੀ ਵਾਰਡ ਦੇ ਉੱਪਰ ਬਣੇ ਐਂਡੋਸਕੋਪੀ ਰੂਮ 'ਚ ਲੱਗੀ। ਉੱਥੇ ਮੌਜੂਦ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News