ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ’ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੇ ਕਾਮਿਆਂ ਸਣੇ ਕੁੱਲ 14 ਜ਼ਖਮੀ

04/09/2022 5:09:27 PM

ਨਵੀਂ ਦਿੱਲੀ– ਦਿੱਲੀ ’ਚ ਸ਼ਨੀਵਾਰ ਦਾ ਦਿਨ ਅੱਗ ਦੀ ਭੇਂਟ ਚੜ੍ਹ ਗਿਆ। ਇੱਥੇ ਸਵੇਰੇ ਹੀ ਦੋ ਇਲਾਕਿਆਂ- ਆਜ਼ਾਦ ਮਾਰਕੀਟ ਅਤੇ ਆਨੰਦ ਪਰਵਤ ਉਦਯੋਗਿਕ ਖੇਤਰ ’ਚ ਅੱਗ ਲੱਗਣ ਕਾਰਨ ਅਫੜਾ-ਦਫੜੀ ਮਚ ਗਈ। ਜਿੱਥੇ ਆਜ਼ਾਦ ਮਾਰਕੀਟ ’ਚ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੁਕਾਨਾਂ ’ਚ ਲੱਗੀ ਅੱਗ ਨੂੰ ਬੁਝਾਉਣ ’ਚ ਕਾਮਯਾਬੀ ਪਾਈ, ਉੱਥੇ ਹੀ ਆਨੰਦ ਪਰਵਤ ਇਲਾਕੇ ’ਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਕਾਮਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 

ਆਜ਼ਾਦ ਮਾਰਕੀਟ ਦੀਆਂ ਦੁਕਾਨਾਂ ’ਚ ਲੱਗੀ ਅੱਗ
ਆਜ਼ਾਦ ਮਾਰਕੀਟ ’ਚ ਲੱਗੀ ਅੱਗ ਬਾਰੇ ਦੱਸਦੇ ਹੋਏਦਿੱਲੀ ਫਾਇਰ ਸਰਵਿਸ ਦੇ ਡਿਵਿਜ਼ਨਲ ਅਫਸਰ ਰਜਿੰਦਰ ਅਟਵਾਲ ਨੇ ਦੱਸਿਆ ਕਿ ਇੱਥੇ ਕੁਝ ਦੁਕਾਨਾਂ ’ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਦੀ ਮਦਦ ਨਾਲ ਹੁਣ ਅੱਗ ਨੂੰ ਬੁਝਾ ਲਿਆ ਗਿਆ ਹੈ। ਅੱਗ ਤਿੰਨ ਇਮਾਰਤਾਂ ’ਚ ਫੈਲ ਗਈ ਸੀ, ਹਾਲਾਂਕਿ ਹੁਣ ਇਸ ’ਤੇ ਕਾਬੂ ਪਾਇਆ ਜਾ ਚੁੱਕਾ ਹੈ। 

ਰਜਿੰਦਰ ਅਟਵਾਲ ਨੇ ਇਹ ਵੀ ਦੱਸਿਆ ਕਿ ਅੱਗ ਲੱਗਣ ਕਾਰਨ ਇਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ, ਜਦਕਿ ਇਕ ਦੁਕਾਨ ’ਚ ਰੱਖੇ ਸਿਲੰਡਰ ’ਚ ਬਲਾਸਟ ਹੋਣ ਕਾਰਨ 5 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਹਾਲਤ ਸਥਿਰ ਹੈ। ਇਮਾਰਤ ਡਿੱਗਣ ਤੋਂ ਬਾਅਦ ਮਲਬੇ ਨੂੰ ਹਟਾਉਣ ਲਈ ਆਫਤ ਪ੍ਰਬੰਧਨ ਦੀ ਟੀਮ ਨੂੰ ਵੀ ਬੁਲਾਇਆ ਗਿਆਹੈ ਜੋ ਆਪਣੇ ਕੰਮ ’ਚ ਲੱਗੀ ਹੈ। 

ਆਨੰਦਰ ਪਰਵਤ ਉਦਯੋਗਿਤ ਖੇਤਰ ’ਚ ਲੱਗੀ ਅੱਗ
ਸ਼ਨੀਵਾਰ ਸਵੇਰੇ ਨਾ ਸਿਰਫ ਆਜ਼ਾਦ ਮਾਰਕੀਟ ’ਚ ਸਗੋਂ ਆਨੰਦ ਪਰਵਤ ਉਦਯੋਗਿਕ ਖੇਤਰ ’ਚ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਇੱਥੇ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ, ਹੁਣ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। 

ਇਸ ਹਾਦਸੇ ’ਚ ਕੁੱਲ 9 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 6 ਫਾਇਰ ਬ੍ਰਿਗੇਡ ਦੇ ਕਾਮੇ ਹਨ ਜੋ ਅੱਗ ਬੁਝਾਉਂਦੇ ਸਮੇਂ ਜ਼ਖ਼ਮੀ ਹੋ ਗਏ। ਦਰਅਸਲ, ਅੱਗ ਲੱਗਣ ਕਾਰਨ ਕਈ ਸਿਲੰਡਰ ਬਲਾਸਟ ਹੋਏ ਸਨ ਜਿਸਦੇ ਚਲਦੇ ਫਾਇਰ ਬ੍ਰਿਗੇਡ ਦੇ ਕਾਮੇ ਅਤੇ ਨਾਗਰਿਕਾਂ ਨੂੰ ਮਿਲਾ ਕੇ ਕੁੱਲ 9 ਲੋਕ ਜ਼ਖਮੀ ਹੋ ਗਏ। ਇਨ੍ਹਾਂ ਨੂੰ ਬੀ.ਐੱਲ. ਕਪੂਰ ਹਸਪਤਾਲ ’ਚ ਦਾਖਲ ਕਰਵਾਇਾ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। 


Rakesh

Content Editor

Related News