ਮੁੰਬਈ ਦੇ ਖਾਰ ਇਲਾਕੇ ’ਚ 7 ਮੰਜ਼ਿਲਾ ਇਮਾਰਤ ’ਚ ਲੱਗੀ ਅੱਗ

Thursday, Apr 21, 2022 - 12:42 PM (IST)

ਮੁੰਬਈ ਦੇ ਖਾਰ ਇਲਾਕੇ ’ਚ 7 ਮੰਜ਼ਿਲਾ ਇਮਾਰਤ ’ਚ ਲੱਗੀ ਅੱਗ

ਮੁੰਬਈ (ਭਾਸ਼ਾ)– ਮੁੰਬਈ ਦੇ ਉੱਪ ਨਗਰ ਖਾਰ ’ਚ ਵੀਰਵਾਰ ਦੀ ਸਵੇਰ ਨੂੰ ਸੱਤ ਮੰਜ਼ਿਲਾ ਇਮਾਰਤ ’ਚ ਅੱਗ ਲੱਗ ਗਈ। ਇਕ ਨਗਰ ਨਿਗਮ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਅੱਗ ਸਵੇਰੇ ਕਰੀਬ 11 ਵਜੇ ਖਾਰ ’ਚ ਗੁਰੂ ਗੰਗੇਸ਼ਵਰ ਮਾਰਗ ਸਥਿਤ ਨੋਥਨ ਵਿਲਾ ਇਮਾਰਤ ਦੀ ਚੌਥੀ ਮੰਜ਼ਿਲ ’ਤੇ ਬਣੇ ਇਕ ਫਲੈਟ ’ਚ ਲੱਗੀ।

ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਘੱਟੋਂ-ਘੱਟ 8 ਗੱਡੀਆਂ, ਪਾਣੀ ਦੇ ਟੈਂਕਰ, ਐਂਬੂਲੈਂਸ ਅਤੇ ਹੋਰ ਯੰਤਰ ਮੌਕੇ ’ਤੇ ਭੇਜੇ ਗਏ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 


author

Tanu

Content Editor

Related News