ਮੱਧ ਪ੍ਰਦੇਸ਼ ਦੇ ਸਕੱਤਰੇਤ ਭਵਨ ’ਚ ਲੱਗੀ ਅੱਗ

Sunday, Mar 10, 2024 - 11:21 AM (IST)

ਮੱਧ ਪ੍ਰਦੇਸ਼ ਦੇ ਸਕੱਤਰੇਤ ਭਵਨ ’ਚ ਲੱਗੀ ਅੱਗ

ਭੋਪਾਲ–ਮੱਧ ਪ੍ਰਦੇਸ਼ ਸੂਬਾ ਸਕੱਤਰੇਤ ਦੀ ਬਹੁ-ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਇਸ ਘਟਨਾ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਸਵੇਰੇ ਲਗਭਗ ਸਾਢੇ 9 ਵਜੇ ਕੁਝ ਸਫਾਈ ਕਰਮਚਾਰੀਆਂ ਨੇ ਸਕੱਤਰੇਤ ‘ਵੱਲਭ ਭਵਨ’ ਵਿਚ ਧੂੰਆਂ ਦੇਖਿਆ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਭੋਪਾਲ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਰਾਮੇਸ਼ਵਰ ਨੀਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਲਿਆ ਹੈ।


author

Aarti dhillon

Content Editor

Related News