ਹਰਿਆਣਾ ਦੇ ਨੂੰਹ ਜ਼ਿਲ੍ਹੇ ''ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ ''ਚ ਲੱਗੀ ਅੱਗ, ਤਿੰਨ ਲੋਕ ਝੁਲਸੇ

Tuesday, Apr 19, 2022 - 05:42 PM (IST)

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਅੱਗ ਲੱਗਣ ਨਾਲ ਤਿੰਨ ਲੋਕ ਝੁਲਸ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਸਾਹ ਚੌਖਾ ਪਿੰਡ 'ਚ ਹੋਈ ਇਸ ਘਟਨਾ 'ਚ ਗੈਰ-ਕਾਨੂੰਨੀ ਫੈਕਟਰੀ ਸੜ ਕੇ ਸੁਆਹ ਹੋ ਗਈ, ਜਦੋਂ ਕਿ ਨੇੜੇ-ਤੇੜੇ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅੱਗ 'ਤੇ ਕਾਬੂ ਪਾਉਣ 'ਚ 2 ਘੰਟੇ ਲੱਗ ਗਈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ! ਅੱਜ ਵੀ ਪੂਰੀ ਲਗਨ ਨਾਲ ਪੜ੍ਹਾ ਰਹੀ 93 ਸਾਲ ਦੀ ਇਹ ਪ੍ਰੋਫੈਸਰ

ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ ਅਤੇ ਫੈਕਟਰੀ ਮਾਲਿਕ ਗਾਲਿਬ ਸਮੇਤ 9 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਗਾਲਿਬ ਗੈਰ-ਕਾਨੂੰਨੀ ਰੂਪ ਨਾਲ ਫੈਕਟਰੀ ਚਲਾ ਰਿਹਾ ਸੀ। ਗਾਲਿਬ ਵੀ ਆਪਣੇ ਮਜ਼ਦੂਰਾਂ ਆਦਿਲ ਅਤੇ ਸ਼ਾਹਿਦ ਨਾਲ ਇਸ ਘਟਨਾ 'ਚ ਝੁਲਸ ਗਿਆ। ਪਿਨਾਂਗਵਾ ਥਾਣੇ ਦੇ ਇੰਚਾਰਜ ਓਮਬੀਰ ਸਿੰਘ ਨੇ ਕਿਹਾ,''ਅਸੀਂ ਉਸ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ। ਘਟਨਾ 'ਚ ਤਿੰਨ ਲੋਕ ਜ਼ਖ਼ਮੀ ਹੋਏ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News