ਮਾਤਾ ਵੈਸ਼ਨੋ ਦੇਵੀ ਦੀਆਂ ਪਹਾੜੀਆਂ 'ਤੇ ਲੱਗੀ ਅੱਗ 'ਤੇ ਪਾਇਆ ਗਿਆ ਕਾਬੂ, ਯਾਤਰਾ ਬਹਾਲ

05/24/2018 1:29:10 PM

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ 'ਚ ਤ੍ਰਿਕੁਟ ਪਹਾੜੀਆਂ 'ਤੇ ਬੁੱਧਵਾਰ ਦੀ ਦੁਪਹਿਰ ਨੂੰ ਲੱਗੀ ਅੱਗ 'ਤੇ ਕਾਬੂ ਪਾਏ ਜਾਣ ਤੋਂ ਬਾਅਦ 'ਮਾਤਾ ਵੈਸ਼ਨੋ ਦੇਵੀ' ਦੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਲ ਯਾਤਰਾ ਰੱਦ ਕਰ ਦਿੱਤੀ ਗਈ ਸੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਬੋਰਡ, ਜੰਗਲ ਅਤੇ ਪੁਲਸ ਵਿਭਾਗ ਦੇ ਕਰਮਚਾਰੀਆਂ ਅਤੇ ਨੀਮ ਫ਼ੋਜੀ ਦਸਤੇ ਦੇ ਸਹਿਯੋਗ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਦੋ ਹੈਲੀਕਾਪਟਰਾਂ ਨੇ ਵੀ ਇਸ ਕੰਮ 'ਚ ਸਹਾਇਤਾ ਕੀਤੀ ਹੈ। ਯਾਤਰਾ ਰੱਦ ਹੋਣ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਆਏ ਲੱਗਭਗ 25 ਹਜ਼ਾਰ ਸ਼ਰਧਾਲੂਆਂ ਨੂੰ ਬੀਤੀ ਰਾਤ ਕਟਰਾ ਬੇਸ ਕੈਂਪ 'ਚ ਹੀ ਰੁਕਣਾ ਪਿਆ। ਇਸ ਤੋਂ ਇਲਾਵਾ ਮਾਤਾ ਦੇ ਦਰਸ਼ਨ ਕਰ ਚੁੱਕੇ ਲੱਗਭਗ ਸਾਢੇ ਸੱਤ ਹਾਜ਼ਾਰ ਸ਼ਰਧਾਲੂ ਭਵਨ 'ਚ ਹੀ ਫਸੇ ਹੋਏ ਸਨ। ਫਿਲਹਾਲ ਹੁਣ ਯਾਤਰਾ ਸੁਚਾਰੂ ਰੂਪ ਨਾਲ ਜਾਰੀ ਹੈ।


Related News