ਇੰਦੌਰ ਦੇ ਇਕ ਹਸਪਤਾਲ ''ਚ ਬੱਚਿਆਂ ਵਾਲੇ ਵਾਰਡ ਨੂੰ ਲੱਗੀ ਅੱਗ

Thursday, Nov 23, 2017 - 07:56 PM (IST)

ਇੰਦੌਰ ਦੇ ਇਕ ਹਸਪਤਾਲ ''ਚ ਬੱਚਿਆਂ ਵਾਲੇ ਵਾਰਡ ਨੂੰ ਲੱਗੀ ਅੱਗ

ਇੰਦੌਰ— ਇਥੋਂ ਦੇ ਸਰਕਾਰੀ ਹਸਪਤਾਲ ਮਹਾਰਾਜਾ ਯਸ਼ਵੰਤਰਾਓ 'ਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਸੂਤਰਾਂ ਮੁਤਾਬਕ ਅੱਗ ਹਸਪਤਾਲ ਦੇ ਬੱਚਿਆਂ ਦੇ ਵਾਰਡ 'ਚ ਲੱਗੀ। ਹਸਪਤਾਲ 'ਚ ਅੱਗ ਲੱਗਦੇ ਹੀ ਬਿਜਲੀ ਬੰਦ ਕਰ ਦਿੱਤੀ ਗਈ ਅਤੇ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਇਹ ਐਨ. ਆਈ. ਈ. ਸੀ. ਯੂ. ਵਾਰਡ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਚੁਕੇ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ 'ਚ ਅਜੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।


Related News