ਚੇਨਈ-ਵਾਹਨ ਪਾਰਕਿੰਗ ''ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜੀਆ

Monday, Feb 25, 2019 - 10:30 AM (IST)

ਚੇਨਈ-ਵਾਹਨ ਪਾਰਕਿੰਗ ''ਚ ਲੱਗੀ ਭਿਆਨਕ ਅੱਗ, 170 ਕਾਰਾਂ ਸੜੀਆ

ਚੇਨਈ-ਚੇਨਈ ਦੇ ਪੋਰੂਰ ਇਲਾਕੇ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਵਾਹਨ ਪਾਰਕਿੰਗ 'ਚ ਭਿਆਨਕ ਅੱਗ ਲੱਗ ਗਈ। ਹਾਦਸੇ 'ਚ 170 ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਇਲਾਕੇ 'ਚ ਫੈਲੇ ਕਾਲੇ ਧੂੰਏ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। 

PunjabKesari

ਮੌਕੇ 'ਤੇ ਪਹੁੰਚੇ ਅੱਗ ਬੁਝਾਉ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੁਝ ਵਾਹਨਾਂ ਦੀਆਂ ਫਿਊਲ ਟੈਂਕੀਆਂ 'ਚ ਗੈਸ ਸੀ, ਜਿਸ ਕਾਰਨ ਵਿਸਫੋਟ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਤੋਂ ਇਲਾਵਾ ਵਾਹਨ ਪਾਰਕਿੰਗ 'ਚ 208 ਕਾਰਾਂ ਖੜੀਆ ਸੀ, ਜਿਸ 'ਚੋਂ 176 ਕਾਰਾਂ ਸੜ ਗਈਆ ਪਰ 32 ਕਾਰਾਂ ਨੂੰ ਅੱਗ ਤੋਂ ਬਚਾ ਲਿਆ ਗਿਆ।

PunjabKesari


author

Iqbalkaur

Content Editor

Related News