ਦਿੱਲੀ ’ਚ ਸਿਨੇਮਾ ਘਰ ’ਚ ਲੱਗੀ ਅੱਗ
Thursday, Feb 27, 2025 - 03:52 PM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਸਿਲੈਕਟ ਸਿਟੀਵਾਕ ਮਾਲ ਵਿਖੇ ਇਕ ਸਿਨੇਮਾ ਹਾਲ ਵਿਚ ਬੁੱਧਵਾਰ ਨੂੰ ਇਕ ਫਿਲਮ ਦੀ ਸਕ੍ਰੀਨਿੰਗ ਦੌਰਾਨ ਅੱਗ ਲੱਗ ਗਈ। ਘਟਨਾ ਦੇ ਸਮੇਂ ਸਿਨੇਮਾ ਹਾਲ ਵਿਚ ਫਿਲਮ ‘ਛਾਵਾ’ ਦਿਖਾਈ ਜਾ ਰਹੀ ਸੀ। ਇਕ ਦਰਸ਼ਕ ਨੇ ਦੱਸਿਆ ਕਿ ਹਾਲ ਵਿਚ ‘ਫਾਇਰ ਅਲਾਰਮ’ ਵੱਜਦਿਆਂ ਹੀ ਸਾਰੇ ਬਾਹਰ ਵੱਲ ਭੱਜਣ ਲੱਗ ਪਏ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਉਨ੍ਹਾਂ ਕਿਹਾ ਕਿ ਬਾਅਦ ਵਿਚ ਸਿਨੇਮਾ ਹਾਲ ਨੂੰ ਖਾਲੀ ਕਰਵਾ ਲਿਆ ਗਿਆ। ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5.42 ਵਜੇ ਅੱਗ ਲੱਗਣ ਬਾਰੇ ਫ਼ੋਨ ਆਇਆ ਅਤੇ 6 ਅੱਗ ਬੁਝਾਊ ਗੱਡੀਆਂ ਤੁਰੰਤ ਮੌਕੇ ’ਤੇ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਮੁਤਾਬਕ ਸ਼ਾਮ 5.55 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8