ਵਿਆਹ ਵਾਲੇ ਘਰ ਲੱਗੀ ਭਿਆਨਕ ਅੱਗ, ਲੋਕਾਂ ਦੀ ਬਹਾਦੁਰੀ ਨਾਲ ਟਲਿਆ ਵੱਡਾ ਹਾਦਸਾ
Sunday, Nov 12, 2017 - 11:27 AM (IST)

ਹਮੀਰਪੁਰ— ਪਿੰਡ ਪੰਚਾਇਤ ਅਗਘਾਰ ਦੇ ਨਾਹਲਵੀਂ ਪਿੰਡ 'ਚ ਸਵੇਰੇ ਕਰੀਬ 10 ਵਜੇ ਰੋਸ਼ਨ ਲਾਲ ਦੇ ਘਰ ਭਿਆਨਕ ਅੱਗ ਲੱਗ ਗਈ। ਰੋਸ਼ਨ ਲਾਲ ਦੇ 3 ਬੇਟੇ ਜੈ ਕਿਸ਼ਨ, ਦੌਲਤ ਰਾਮ ਅਤੇ ਵਿਕਰਮਜੀਤ ਸਿੰਘ ਹਨ। ਵਿਕਰਮਜੀਤ ਸਿੰਘ ਫਾਇਰ ਬਿਗ੍ਰੇਡ ਵਿਭਾਗ 'ਚ ਕੰਮ ਕਰਦੇ ਹਨ, ਜਿਨ੍ਹਾ ਨੇ ਬਹਾਦੁਰੀ ਦਿਖਾਉਂਦੇ ਹੋਏ ਅੱਗ ਨੂੰ ਕਾਬੂ 'ਚ ਪਾਉਣ ਲਈ ਕੋਸ਼ਿਸ਼ ਕੀਤੀ। ਅੱਗ ਬੁਝਾਉਣ 'ਚ ਪਿੰਡ ਦੇ ਲੋਕਾਂ ਨੇ ਵੀ ਮਦਦ ਕੀਤੀ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
2 ਦਿਨ ਬਾਅਦ ਗੁਆਂਢ 'ਚ ਰਹਿਣ ਵਾਲੇ ਸਕੇ ਸੰਬੰਧੀਆਂ ਦੇ ਘਰ ਬੇਟੀ ਦਾ ਵਿਆਹ ਹੈ ਅਤੇ ਇਕ ਮਹੀਨੇ ਬਾਅਦ ਇਸੀ ਘਰ 'ਚ ਇਨ੍ਹਾਂ ਦੀ ਬੇਟੀ ਦਾ ਵਿਆਹ ਹੈ। ਬਹੁਤ ਮੁਸ਼ਕਲ ਨਾਲ ਵਿਆਹ ਵਾਲੇ ਘਰ 'ਚ ਅੱਗ ਲੱਗਣ ਨਾਲ ਬਚਾਅ ਹੋ ਗਿਆ ਪਰ ਜਿੱਥੇ ਅੱਗ ਲੱਗ ਉਸ ਘਰ 'ਚ ਰਜਾਈ, ਕੰਬਲ ਅਤੇ ਗੱਦੇ ਆਦਿ ਸਮਾਨ ਰੱਖਿਆ ਸੀ ਜੋ ਅੱਗ ਲੱਗਣ ਨਾਲ ਸੜ ਗਏ।