ਭਾਜਪਾ ਨੇਤਾ ਦੇ ਖਿਲਾਫ ਐੈੱਫ.ਆਈ.ਆਰ. ਦਰਜ, ਪਾਕਿ ਨਾਲ ਕੀਤੀ ਹੁਬਲੀ ਦੀ ਤੁਲਨਾ

Saturday, Mar 31, 2018 - 05:22 PM (IST)

ਕਰਨਾਟਕ— 12 ਮਈ ਨੂੰ ਕਰਨਾਟਕ 'ਚ ਵੋਟਾਂ ਹੋਣ ਵਾਲੀਆਂ ਹਨ। ਅਜਿਹੇ 'ਚ ਭਾਜਪਾ ਇਸ ਸੂਬੇ 'ਚ ਆਪਣੀ ਛਾਪ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨਾਲ ਹੀ ਭਾਜਪਾ ਦੇ ਹੀ ਤੋਂ ਸੰਸਦ ਮੈਂਬਰ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਲਈ ਹੀ ਪਰੇਸ਼ਾਨੀ ਖੜੀ ਕਰ ਦਿੱਤੀ ਹੈ। ਪ੍ਰਹਿਲਾਦ ਜੋਸ਼ੀ ਖਿਲਾਫ ਐੈੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਹ ਐੈੱਫ.ਆਈ.ਆਰ. ਇਕ ਭਾਸ਼ਣ ਦੌਰਾਨ ਹੁਬਲੀ ਦੇ ਸਦਰਸੋਫਾ ਇਲਾਕੇ ਦੀ ਤੁਲਨਾ ਪਾਕਿਸਤਾਨ ਨਾਲ ਕਰਨ 'ਤੇ ਹੋਈ ਹੈ। ਪਿਛਲੇ ਦਿਨੀਂ ਜਿਥੇ ਅਮਿਤ ਸ਼ਾਹ ਨੇ ਗਲਤੀ ਨਾਲ ਸਿੱਧਰਮਈਆ ਨੂੰ ਸਭ ਤੋਂ ਭ੍ਰਿਸ਼ਟ ਕਹਿ ਦਿੱਤਾ ਸੀ, ਇਸ ਤੋਂ ਬਾਅਦ 'ਚ ਪ੍ਰਹਿਲਾਦ ਜੋਸ਼ੀ ਨੇ ਅਮਿਤ ਸ਼ਾਹ ਦੇ ਇਕ ਭਾਸ਼ਣ ਦਾ ਕੰਨੜ੍ਹ 'ਚ ਗਲਤ ਟਰਾਂਸਲੇਟ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ, ''ਪ੍ਰਧਾਨਮੰਤਰੀ ਨਰਿੰਦਰ ਮੋਦੀ ਗਰੀਬ, ਦਲਿਤ ਅਤੇ ਪੱਛੜ ਵਰਗ ਲਈ ਕੁਝ ਵੀ ਨਹੀਂ ਕਰਨਗੇ। ਉਹ ਦੇਸ਼ ਨੂੰ ਬਰਬਾਦ ਕਰ ਦੇਣਗੇ, ਤੁਸੀਂ ਉਨ੍ਹਾਂ ਨੂੰ ਵੋਟ ਦਿਓ।'' 
ਪ੍ਰਹਿਲਾਦ ਜੋਸ਼ੀ ਨੇ ਇਸ ਤੋਂ ਪਹਿਲਾਂ ਵੀ ਇਕ ਅਜਿਹਾ ਹੀ ਬਿਆਨ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਮੁਸਲਿਮ ਭਾਈਚਾਰੇ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹੈ ਸੀ ਕਿ ਜ਼ਿਆਦਾਤਰ ਮਸਜਿਦਾਂ 'ਚ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਹਥਿਆਰ ਮਿਲਦੇ ਹਨ।


ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਲਈ ਮੁਸਲਿਮ ਭਾਈਚਾਰੇ ਨੇ ਮੰਗ ਕੀਤੀ ਸੀ। ਜਾਫੇਰਸਾਬ ਖਾਜੀ ਅਤੇ ਮੁਹੰਮਦ ਹਨੀਫ ਹੁੱਲਾਪੜੀ ਜੋ ਕਿ ਸੈਦਰ ਸਟ੍ਰੀਟ ਦੇ ਮਸਜਿਦ ਜਮਾਤ ਦੇ ਅਹੁਦੇਧਿਕਾਰੀ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ਦਾ ਬਿਆਨ ਸਮਾਜ 'ਚ ਨਫ਼ਰਤ ਫੈਲਾ ਸਕਦਾ ਹੈ।
ਜਾਫੇਰਸਾਬ ਅਤੇ ਹਨੀਫ ਦਾ ਕਹਿਣਾ ਹੈ ਕਿ ਗੁਰਸਿਦੱਪਾ ਅੰਬੀਗੇਰ ਦੀ ਮੌਤ ਨਿੱਜੀ ਦੁਸ਼ਮਣੀ 'ਚ ਹੋਈ ਸੀ। ਜੇਕਰ ਜੋਸ਼ੀ ਨੇ ਇਸ ਘਟਨਾ ਦੇ ਇਸਤੇਮਾਲ ਦੋ ਭਾਈਚਾਰੇ 'ਚ ਨਫ਼ਰਤ ਫਲਾਉਣ ਲਈ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਬਲੀ ਦੇ ਮਸਜਿਦ ਸੰਵਿਧਾਨਕ ਵਿਵਸਥਾ ਦੇ ਆਧਾਰ 'ਤੇ ਕੰਮ ਕਰ ਰਿਹਾ ਹੈ। ਜੋਸ਼ੀ ਨੇ ਉਸ ਸੰਪਰਦਾਇਕ ਏਕਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਹੋਰ ਸਮਰਥਕਾਂ ਦੇ ਖਿਲਾਫ ਉੱਚਿਤ ਧਾਰਾਵਾਂ 'ਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


Related News