ਮੁਸ਼ਕਿਲਾਂ 'ਚ ਘਿਰੀ ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਮੁਲਾਜ਼ਮ, ਮੁਅੱਤਲੀ ਤੋਂ ਬਾਅਦ ਦਰਜ ਹੋਈ FIR

06/07/2024 9:51:10 PM

ਚੰਡੀਗੜ੍ਹ- ਹਿਮਾਚਲ ਦੀ ਮੰਡੀ ਲੋਕ ਸਭਾ ਸੀਚ ਤੋਂ ਚੁਣੀ ਗਈ ਨਵੀਂ ਸਾਂਸਦ ਅਤੇ ਅਭਿਨੇਤਰੀ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਬਦਸਲੂਕੀ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਸੀ.ਆਈ.ਐੱਸ.ਐੱਫ. ਕਾਂਸਟੇਬਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੀ.ਆਈ.ਐੱਸ.ਐੱਫ. ਨੇ ਦੋਸ਼ੀ ਮਹਿਲਾ ਕਾਂਸਟੇਬਲ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਸਨ। 

ਇਸ ਮਾਮਲੇ ਵਿੱਚ ਸੀ.ਆਈ.ਐੱਸ.ਐੱਫ. ਦੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਥਾਣੇ ਦੀ ਪੁਲਸ ਨੇ ਮੁਲਜ਼ਮ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323 ਅਤੇ ਧਾਰਾ 341 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਧਾਰਾਵਾਂ ਜ਼ਮਾਨਤੀ ਯੋਗ ਹਨ ਅਤੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਦੱਸ ਦੇਈਏ ਕਿ ਕੰਗਨਾ ਰਣੌਤ 6 ਜੂਨ ਨੂੰ ਮੰਡੀ ਤੋਂ ਲੋਕ ਸਭਾ ਚੋਣ ਜਿੱਤ ਕੇ ਦਿੱਲੀ ਪਰਤ ਰਹੀ ਸੀ ਤਾਂ ਚੰਡੀਗੜ੍ਹ ਏਅਰਪੋਰਟ 'ਤੇ ਹੰਗਾਮਾ ਹੋ ਗਿਆ। ਇੱਥੇ ਸੁਰੱਖਿਆ ਜਾਂਚ ਤੋਂ ਬਾਅਦ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ। ਕੰਗਨਾ ਰਣੌਤ ਦੀ ਸ਼ਿਕਾਇਤ 'ਤੇ ਸੀ.ਆਈ.ਐੱਸ.ਐੱਫ. ਨੇ ਮੁਲਜ਼ਮ ਮਹਿਲਾ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਹੁਣ FIR ਵੀ ਦਰਜ ਕਰ ਲਈ ਹੈ। ਇਸ ਪੂਰੀ ਘਟਨਾ ਦੇ ਸਮੇਂ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ਦਾ ਬਿਆਨ ਵੀ ਸਾਹਮਣੇ ਆਇਆ ਸੀ, ਜਿਸ 'ਤੇ ਕੰਗਨਾ ਨੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਵੀਡੀਓ 'ਚ ਮੁਲਜ਼ਮ ਕਾਂਸਟੇਬਲ ਕਹਿੰਦੀ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ 'ਚ ਔਰਤਾਂ 100-100 ਰੁਪਏ ਲੈ ਕੇ ਬੈਠਦੀਆਂ ਸਨ। ਓਦੋਂ ਮੇਰੀ ਮਾਂ ਵੀ ਉੱਥੇ ਸੀ।


Rakesh

Content Editor

Related News