ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ : ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ 'ਚ ਵਕੀਲ ਭਾਈਚਾਰਾ, ਕਰ 'ਤਾ ਵੱਡਾ ਐਲਾਨ

Friday, Jun 07, 2024 - 12:05 PM (IST)

ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ : ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ 'ਚ ਵਕੀਲ ਭਾਈਚਾਰਾ, ਕਰ 'ਤਾ ਵੱਡਾ ਐਲਾਨ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਕੰਗਨਾ ਰਣੌਤ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਤੋਂ ਬਾਅਦ ਮਹਿਲਾ ਕਰਮਚਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ 'ਤੇ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਮਹਿਲਾ ਕਰਮਚਾਰੀ ਗੁੱਸੇ 'ਚ ਸੀ। ਉਥੇ ਹੀ ਕੁਝ ਲੋਕ ਮਹਿਲਾ ਕਰਮਚਾਰੀ ਦੇ ਵਿਰੋਧ ਤੇ ਕੁਝ ਲੋਕ ਉਸ ਦੇ ਹੱਕ 'ਚ ਡਟ ਗਏ ਹਨ। ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨੂੰ ਇਨਾਮ ਦੇਣ ਦੇ ਐਲਾਨ ਹੋ ਰਹੇ ਹਨ। ਇਸ ਦੇ ਨਾਲ ਵਕੀਲ ਭਾਈਚਾਰਾ ਵੀ ਅੱਗੇ ਆਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕੁਲਵਿੰਦਰ ਕੌਰ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ, ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ- ਅੱਜ ਪਤਾ ਲੱਗਾ ਹੋਣਾ ਕਿ ਪੰਜਾਬੀ ਕੌਣ ਹੁੰਦੇ

ਚੰਡੀਗੜ੍ਹ ਏਅਰਪੋਰਟ 'ਤੇ ਹੋਈ ਬਦਸਲੂਕੀ ਮਗਰੋਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਅਤੇ ਮੇਰੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ, ''ਮੈਂ ਬਿਲਕੁਲ ਠੀਕ ਹਾਂ। ਅੱਜ ਚੰਡੀਗੜ੍ਹ ਏਅਰਪੋਰਟ 'ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਿਨ 'ਚ ਜੋ CISF ਦੀ ਮਹਿਲਾ ਕਰਮਚਾਰੀ ਸੀ, ਉਸ ਨੇ ਮੇਰੇ ਅੱਗੇ ਆਉਣ ਅਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ, ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ 'ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।''

ਇਹ ਖ਼ਬਰ ਵੀ ਪੜ੍ਹੋ -  ਕੰਗਨਾ ਰਣੌਤ ਦੇ ਮੂੰਹ 'ਤੇ ਛਪਿਆ ਕਾਂਸਟੇਬਲ ਕੁਲਵਿੰਦਰ ਕੌਰ ਦੇ ਥੱਪੜ ਦਾ ਨਿਸ਼ਾਨ, ਤਸਵੀਰ ਵਾਇਰਲ

ਇਸ ਤੋਂ ਬਾਅਦ ਕੰਗਨਾ ਦੇ ਸੁਰੱਖਿਆ ਗਾਰਡ ਅਤੇ ਹੋਰ ਸਟਾਫ ਨੇ ਸੀ. ਆਈ. ਐੱਸ. ਐੱਫ ਨੂੰ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਸੀ. ਆਈ. ਐੱਸ. ਐੱਫ. ਕਮਾਂਡੈਂਟ ਮੌਕੇ 'ਤੇ ਪਹੁੰਚੇ। ਮਹਿਲਾ ਕਾਂਸਟੇਬਲ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਆਈ. ਐੱਸ. ਐੱਫ. ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਸਦ ਕੰਗਨਾ ਰਣੌਤ ਦੀ ਸ਼ਿਕਾਇਤ ਏਅਰਪੋਰਟ ਥਾਣਾ ਨੂੰ ਭੇਜ ਦਿੱਤੀ ਹੈ। ਉੱਥੇ ਹੀ, ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸਸਪੈਂਡ ਕਰਕੇ ਜਾਂਚ ਦੇ ਲਈ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News