ਆਖ਼ਿਰ ਕੌਣ ਹੈ CISF ਵਾਲੀ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜ ਦਿੱਤਾ 'ਥੱਪੜ' ?

Friday, Jun 07, 2024 - 05:13 AM (IST)

ਆਖ਼ਿਰ ਕੌਣ ਹੈ CISF ਵਾਲੀ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜ ਦਿੱਤਾ 'ਥੱਪੜ' ?

ਚੰਡੀਗੜ੍ਹ- ਬੀਤੇ ਦਿਨ ਹਿਮਾਚਲ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਲੜਨ ਤੇ ਜਿੱਤ ਹਾਸਲ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨੀ ਅੰਦੋਲਨ ਦੌਰਾਨ ਦਿੱਤੇ ਗਏ ਉਸ ਦੇ ਬਿਆਨ ਭਾਰੀ ਉਸ ਵੇਲੇ ਭਾਰੀ ਪੈ ਗਏ, ਜਦੋਂ ਉਹ ਚੰਡੀਗੜ੍ਹ ਦੇ ਏਅਰਪੋਰਟ 'ਤੇ ਮੌਜੂਦ ਸੀ। ਇਸ ਦੌਰਾਨ ਉੱਥੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਇਕ ਸੀ.ਆਈ.ਐੱਸ.ਐੱਫ. ਦੀ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ। 

ਉਸ ਨੇ ਅਜਿਹਾ ਕਰਨ ਦਾ ਕਾਰਨ ਇਹ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬਿਆਨ ਦਿੱਤਾ ਸੀ ਕਿ ਧਰਨੇ 'ਚ ਮੌਜੂਦ ਔਰਤਾਂ ਨੂੰ 100-100 ਰੁਪਏ ਦਿਹਾੜੀ 'ਤੇ ਲਿਆ ਕੇ ਬਿਠਾਇਆ ਗਿਆ ਹੈ। ਕੁਲਵਿੰਦਰ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਮਾਂ ਵੀ ਉਸ ਧਰਨੇ 'ਚ ਮੌਜੂਦ ਸੀ। ਇਸ ਕਾਰਨ ਉਸ ਨੇ ਅਜਿਹਾ ਕੀਤਾ ਹੈ। 

ਇਹ ਵੀ ਪੜ੍ਹੋ- ਕੰਗਨਾ ਥੱਪੜ ਮਾਮਲੇ 'ਚ CISF ਮੁਲਾਜ਼ਮ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ !

ਹਾਲਾਂਕਿ ਇਸ ਘਟਨਾ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਚੰਡੀਗੜ੍ਹ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਉਸ ਦੇ ਇਸ ਕਦਮ ਨਾਲ ਉਸ ਨੇ ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ 'ਚ ਪ੍ਰਸਿੱਧੀ ਖੱਟੀ ਹੈ। ਦਿੱਲੀ ਤੱਕ ਉਸ ਦੇ ਨਾਂ ਦੇ ਚਰਚੇ ਹਨ। ਇਹੀ ਨਹੀਂ, ਸੋਸ਼ਲ ਮੀਡੀਆ 'ਤੇ ਤਾਂ ਕਈ ਲੋਕ ਉਸ ਨੂੰ ਇਸ ਕੰਮ ਲਈ ਇਨਾਮ ਦੇਣਾ ਚਾਹੁੰਦੇ ਹਨ। ਪਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਕੁੜੀ ਆਖ਼ਿਰ ਹੈ ਕੌਣ ਤੇ ਕਿੱਥੇ ਦੀ ਰਹਿਣ ਵਾਲੀ ਹੈ ?

ਆਖ਼ਿਰ ਕੌਣ ਹੈ ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ?
ਅਸਲ 'ਚ ਕੁਲਵਿੰਦਰ ਕੌਰ ਮਹੀਵਾਲ, ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ, ਜੋ ਕਿ ਕਪੂਰਥਲਾ ਜ਼ਿਲ੍ਹੇ 'ਚ ਪੈਂਦਾ ਹੈ। ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਸਕੀ ਭੈਣ ਹੈ। ਇਸ ਬਾਰੇ ਸ਼ੇਰ ਸਿੰਘ ਮਹੀਂਵਾਲ ਨੇ ਦੱਸਿਆ ਕਿ ਹਾਲੇ ਤਕ ਸਾਡੇ ਪਰਿਵਾਰ ਦਾ ਕੁਲਵਿੰਦਰ ਕੌਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।

ਉਨ੍ਹਾਂ ਕਿਹਾ ਕਿ ਖਬਰਾਂ ਤੋਂ ਪਤਾ ਲੱਗਾ ਹੈ ਕਿ ਕੰਗਣਾ ਰਣੌਤ ਤੇ ਉਸ ਦੀ ਭੈਣ ਕੁਲਵਿੰਦਰ ਕੌਰ ਵਿਚਾਲੇ ਚੰਡੀਗੜ੍ਹ ਏਅਰਪੋਰਟ ’ਤੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਅਜਿਹਾ ਕੀਤਾ। ਉਨ੍ਹਾਂ ਕਿਹਾ ਕਿ ਸੱਚ ਤਾਂ ਹੁਣ ਕੁਲਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਪੂਰੀ ਤਰ੍ਹਾਂ ਆਪਣੀ ਭੈਣ ਦੇ ਨਾਲ ਹਨ। 

ਇਹ ਵੀ ਪੜ੍ਹੋ- ਕੰਗਨਾ ਥੱਪੜ ਮਾਮਲੇ 'ਚ ਬੋਲੇ ਕਿਸਾਨ ਆਗੂ ਸਰਵਣ ਪੰਧੇਰ, ਕਿਹਾ- ''ਸਾਡੀਆਂ ਮਾਵਾਂ-ਭੈਣਾਂ ਨੂੰ ਗ਼ਲਤ ਬੋਲਿਆ ਸੀ ਤਾਂ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News