PM ਮੋਦੀ ਨੂੰ ਲੈ ਕੇ ''ਧਮਕੀ ਭਰੀ'' ਟਿੱਪਣੀ ਕਰਨ ''ਤੇ ਤਾਮਿਲਨਾਡੂ ਮੰਤਰੀ ਖ਼ਿਲਾਫ਼ FIR ਦਰਜ

03/14/2024 1:38:19 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਇਕ ਜਨ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਧਮਕੀ ਭਰੀ ਟਿੱਪਣੀ ਕਰਨ ਦੇ ਦੋਸ਼ 'ਚ ਤਾਮਿਲਨਾਡੂ ਦੇ ਮੰਤਰੀ ਟੀ.ਐੱਮ. ਅੰਬਰਸਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਵਕੀਲ ਸੱਤਿਆ ਰੰਜਨ ਸਵੈਨ ਦੀ ਸ਼ਿਕਾਇਤ ਦੇ ਆਧਾਰ 'ਤੇ ਬੁੱਧਵਾਰ ਨੂੰ ਇੱਥੇ ਸੰਸਦ ਮਾਰਗ ਥਾਣੇ 'ਚ ਐੱਫ.ਆਈ.ਆਰ. ਦਰਜ ਕੀਤੀ ਗਈ। ਐੱਫ.ਆਈ.ਆਰ. ਅਨੁਸਾਰ, ਤਾਮਿਲਨਾਡੂ ਸਰਕਾਰ 'ਚ ਪੇਂਡੂ ਉਦਯੋਗ, ਕਾਟੇਜ ਉਦਯੋਗ ਅਤੇ ਲਘੂ ਉਦਯੋਗ ਮੰਤਰੀ ਅਨਬਰਸਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਟੁਕੜੇ-ਟੁਕੜੇ ਕਰਨ ਦੀ ਖੁੱਲ੍ਹੇਆਮ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ 'ਚ ਰਸੋਈਏ ਦੀ ਧੀ ਅਮਰੀਕਾ ਤੋਂ ਕਰੇਗੀ ਕਾਨੂੰਨ ਦੀ ਪੜ੍ਹਾਈ, CJI ਨੇ ਕੀਤਾ ਸਨਮਾਨਤ

ਉਨ੍ਹਾਂ ਨੇ ਦੱਖਣੀ ਰਾਜ ਵਿਚ ਇਕ ਜਨਸਭਾ 'ਚ ਕਥਿਤ ਟਿੱਪਣੀ ਕੀਤੀ। ਐੱਫਆਈਆਰ 'ਚ ਕਿਹਾ ਗਿਆ ਹੈ,“ਅਨਬਰਸਨ ਦਾ ਧਮਕੀ ਭਰਿਆ ਬਿਆਨ ਨਾ ਸਿਰਫ਼ ਚਿੰਤਾਜਨਕ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਇਕ ਮਹੱਤਵਪੂਰਨ ਖ਼ਤਰਾ ਹੈ, ਸਗੋਂ ਇਹ ਸ਼ਰਮਨਾਕ ਹੈ ਅਤੇ ਜਾਣਬੁੱਝ ਕੇ ਸਾਡੇ ਦੇਸ਼ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਨ ਅਤੇ ਹਿੰਸਾ ਨੂੰ ਭੜਕਾਉਣ ਦਾ ਇਰਾਦਾ ਹੈ।” ਇਹ ਐੱਫ.ਆਈ.ਆਰ. ਦੀ ਧਾਰਾ 153 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ), 505 (ਜਨਤਕ ਗੜਬੜ ਪੈਦਾ ਕਰਨ ਵਾਲੇ ਬਿਆਨ), 506 (ਅਪਰਾਧਿਕ ਧਮਕੀ) ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਅਨਬਰਸਨ ਦੀ ਟਿੱਪਣੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News